ਰੋਟੋਰੂਆ ਦੇ ਪੂਰਬ ‘ਚ ਸਟੇਟ ਹਾਈਵੇਅ 30 ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇਸਨੂੰ ਬੁੱਧਵਾਰ ਸਵੇਰੇ 4.20 ਵਜੇ ਟਿਕੀਟੇਰੇ ਵਿੱਚ ਲੇਕ ਰੋਟੋਕਾਵੌ ਰੋਡ ਨੇੜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਰੋਟੋਰੂਆ ਹਸਪਤਾਲ ਲਿਜਾਇਆ ਗਿਆ ਹੈ ਅਤੇ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।