ਆਕਲੈਂਡ ਦੇ ਉਪਨਗਰ ‘ਚ ਇੱਕ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਥਿਆਰਬੰਦ ਪੁਲਿਸ ਗ੍ਰੇ ਲਿਨ ‘ਚ ਤੁਆਰੰਗੀ ਰੋਡ ‘ਤੇ ਇਕ ਘਰ ਦੇ ਬਾਹਰ ਹੈ ਅਤੇ ਇਲਾਕੇ ਨੂੰ ਘੇਰਿਆ ਹੋਇਆ ਹੈ। ਪੁਲਿਸ ਨੂੰ ਵੀਰਵਾਰ ਸ਼ਾਮ ਕਰੀਬ 6.50 ਵਜੇ ਤੁਰੰਗੀ ਰੋਡ ‘ਤੇ ਘਟਨਾ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਦਾ ਈਗਲ ਹੈਲੀਕਾਪਟਰ ਵੀ ਇਲਾਕੇ ਦਾ ਚੱਕਰ ਲਗਾ ਰਿਹਾ ਸੀ।