ਸਾਲ 2022 ‘ਚ ਟੀ-20 ਫਾਰਮੈਟ ‘ਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 27 ਅਗਸਤ ਤੋਂ ਸ਼ੁਰੂ ਹੋਵੇਗਾ, ਜਿਸ ਦਾ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆਈ ਕ੍ਰਿਕਟ ਪਰਿਸ਼ਦ (ਏ. ਸੀ. ਸੀ.) ਨੇ ਸਾਲਾਨਾ ਬੈਠਕ (ਏ.ਜੀ.ਐੱਮ.) ‘ਚ ਇਹ ਫੈਸਲਾ ਲਿਆ ਹੈ। ਹਾਲਾਂਕਿ ਪੂਰੇ ਸ਼ਡਿਊਲ ਅਤੇ ਗਰੁੱਪ ਦੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ ਪਰ ਕ੍ਰਿਕਟ ਪ੍ਰਸ਼ੰਸਕਾਂ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾ ਏਸ਼ੀਆ ਕੱਪ ‘ਚ ਭਾਰਤ-ਪਾਕਿ ਮੁਕਾਬਲਾ ਵੀ ਦੇਖਣ ਨੂੰ ਮਿਲ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਲ 1984 ‘ਚ ਸ਼ੁਰੂ ਹੋਇਆ ਏਸ਼ੀਆ ਕੱਪ ਪਹਿਲਾ ਵਨਡੇ ਟੂਰਨਾਮੈਂਟ ਸੀ ਪਰ ਸਾਲ 2016 ‘ਚ ਪਹਿਲੀ ਵਾਰ ਟੀ-20 ਫਾਰਮੈਟ ‘ਚ ਖੇਡਿਆ ਗਿਆ ਸੀ। ਇਸ ਸਾਲ ਏਸ਼ੀਆ ਕੱਪ ਟੀ-20 ਫਾਰਮੈਟ ‘ਚ ਦੂਜੀ ਵਾਰ ਖੇਡਿਆ ਜਾਵੇਗਾ। ਇਸ ਨੂੰ ਪਹਿਲਾਂ ਸਾਲ 2020 ‘ਚ ਖੇਡਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਇਸ ਦਾ ਆਯੋਜਨ ਨਹੀਂ ਹੋ ਸਕਿਆ ਹੈ। ਇਸ ਵਾਰ ਏਸ਼ੀਅਨ ਕ੍ਰਿਕੇਟ ਕਾਉਂਸਿਲ ਦੀ ਏਜੀਐਮ ਵਿੱਚ ਆਖ਼ਰਕਾਰ ਇਸਦੇ ਪ੍ਰੋਗਰਾਮ ਦਾ ਸਮਾਂ ਤੈਅ ਕੀਤਾ ਗਿਆ।