ਪੂਰੀ ਦੁਨੀਆ ਵਿੱਚ ਪੰਜਾਬੀਆਂ ਦੀ ਮਿਹਨਤ ਅਤੇ ਦਲੇਰੀ ਦੇ ਚਰਚੇ ਅਕਸਰ ਹੀ ਹੁੰਦੇ ਰਹਿੰਦੇ ਹਨ। ਮੌਜੂਦਾ ਦੌਰ ‘ਚ ਪੰਜਾਬੀਆਂ ਨੇ ਦੁਨੀਆ ਦੇ ਹਰ ਦੇਸ਼ ਵਿੱਚ ਵੱਡੀਆਂ ਮੱਲਾ ਮਾਰੀਆ ਹਨ, ਜਿਨ੍ਹਾਂ ਨੇ ਪੁਰੀਆ ਦੁਨੀਆ ਵਿੱਚ ਪੰਜਾਬੀਆਂ ਦਾ ਨਾਮ ਚਮਕਾਇਆ ਹੈ। ਪਰ ਉੱਥੇ ਹੀ ਕਈ ਲੋਕ ਆਪਣੀਆਂ ਗਲਤ ਆਦਤਾਂ ਦੇ ਕਾਰਨ ਪੂਰੇ ਭਾਈਚਾਰੇ ਲਈ ਸ਼ਰਮਿੰਦਗੀ ਦਾ ਕਾਰਨ ਵੀ ਬੰਦੇ ਹਨ। ਅਜਿਹਾ ਹੀ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਹੁਣ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੇ ਆਪਣੀ ਗਲਤੀ ‘ਤੇ ਪਰਦਾ ਪਾਉਣ ਦੇ ਲਈ ਨਿਊਜ਼ੀਲੈਂਡ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਦਰਅਸਲ ਇਹ ਮਾਮਲਾ ਮਈ 2019 ਦਾ ਹੈ, ਜਦੋ ਗੁਰਵਿੰਦਰ ਸਿੰਘ ਨਾਮ ਦੇ ਪੰਜਾਬੀ ਨੂੰ ਪੁਲਿਸ ਵਲੋਂ ਰੋਡ ਤੇ ਰੋਕਿਆ ਗਿਆ ਸੀ। ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਜਾਂਚ ਵਿੱਚ ਪਾਇਆ ਗਿਆ ਕਿ ਗੁਰਵਿੰਦਰ ਨੇ ਲਿਮਟ ਨਾਲੋਂ ਜਿਆਦਾ ਸ਼ਰਾਬ ਪੀਤੀ ਹੋਈ ਸੀ।
ਇੰਨਾਂ ਹੀ ਨਹੀਂ ਮੁੱਢਲੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਕਤ ਪੰਜਾਬੀ ਨੌਜਵਾਨ ਨੇ ਉਸ ਨੂੰ ਰੋਕਣ ਵਾਲੇ ਪੁਲਿਸ ਅਫ਼ਸਰ ਨੂੰ 200 ਡਾਲਰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਕਿ ਉਹ ਉਸਨੂੰ ਸ਼ਰਾਬ ਦੇ ਮਾਮਲੇ ਵਿੱਚ ਚਾਰਜ਼ ਨਾ ਕਰੇ। ਨੌਜਵਾਨ ਵੱਲੋ ਕੀਤੀ ਗਈ ਰਿਸ਼ਵਤ ਦੀ ਪੇਸ਼ਕਸ਼ ਪਰ ਉਸ ਨੂੰ ਜਿਆਦਾ ਮਹਿੰਗੀ ਉਸ ਸਮੇ ਪਈ ਜਦੋ ਉਸ ਨੂੰ ਇਮੀਗ੍ਰੇਸ਼ਨ ਐਂਡ ਪ੍ਰੋਟੈਕ੍ਸਨ ਟ੍ਰਿਬਿਊਨਲ ਅਧੀਨ ਲਿਆਂਦਾ ਗਿਆ। ਅੰਤ ਬੀਤੇ ਸਾਲ ਫਰਵਰੀ ਮਹੀਨੇ ਵਿੱਚ ਨੌਜਵਾਨ ਦੋਸ਼ੀ ਪਾਇਆ ਗਿਆ ਤੇ ਉਸ ਖਿਲਾਫ 6 ਮਹੀਨਿਆਂ ਦੀ ਹੋਮ ਡਾਟੈਨਸ਼ਨ,170 ਡਾਲਰ ਜੁਰਮਾਨਾ ਅਤੇ ਛੇ ਮਹੀਨਿਆਂ ਲਈ ਲਾਇਸੈਂਸ ਖਾਰਜ਼ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ। ਸਿਰਫ ਇੰਨਾ ਹੀ ਨਹੀਂ ਨੌਜਵਾਨ ਖਿਲਾਫ ਆਪਣਾ ਚਰਿੱਤਰ ਸਹੀ ਸਾਬਿਤ ਨਾ ਕਰ ਸਕਣ ਕਾਰਨ ਡਿਪੋਰਟੇਸ਼ਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ। ਜਿਸ ਕਾਰਨ ਹੁਣ ਨੌਜਵਾਨ ਨੂੰ ਵਾਪਿਸ ਇੰਡੀਆ Deport ਕਰ ਦਿੱਤਾ ਜਾਵੇਗਾ। ਪ੍ਰਪਤ ਹੋਈ ਜਾਣਕਾਰੀ ਦੇ ਅਨੁਸਾਰ ਨੌਜਵਾਨ 2014 ਵਿੱਚ ਸਟੱਡੀ ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ।