ਲੋਅਰ ਨਾਰਥ ਤੇ ਸਾਊਥ ਆਈਲੈਂਡ ਸਣੇ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੰਨਾਂ ਇਲਾਕਿਆਂ ‘ਚ ਕਾਲੀ ਖੰਘ ਦੇ ਸਭ ਤੋਂ ਜਿਆਦਾ ਮਰੀਜ਼ ਮਿਲ ਰਹੇ ਹਨ। ਹੈਲਥ NZ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਅਨੁਸਾਰ ਨਵੰਬਰ 15 ਤੱਕ 263 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਬਿਮਾਰੀ ਬੱਚਿਆਂ ਸਣੇ ਵੱਡਿਆਂ ਨੂੰ ਵੀ ਆਪਣੀ ਚਪੇਟ ‘ਚ ਲੈਂਦੀ ਹੈ। ਬੱਚਿਆਂ ਨੂੰ ਇਸ ਲਈ ਤੀਜੇ ਮਹੀਨੇ, 5ਵੇਂ ਮਹੀਨੇ, ਚੌਥੇ ਸਾਲ ਤੇ 11ਵੇਂ ਸਾਲ ਟੀਕਾ ਲਾਇਆ ਜਾਂਦਾ ਹੈ। 45 ਸਾਲ ਤੇ ਦੁਬਾਰਾ 65 ਸਾਲ ਦੇ ਵਿਅਸਕ ਵੀ ਮੁਫਤ ਦੀ ਬੂਸਟਰ ਡੋਜ਼ ਲਗਵਾ ਸਕਦੇ ਹਨ। ਅਣਗੌਲਿਆਂ ਕਰਨ ‘ਤੇ ਇਹ ਬਿਮਾਰੀ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ।
ਕਾਲੀ ਖੰਘ ਕੀ ਹੁੰਦੀ ਹੈ? ਪਰਟੂਸਿੱਸ ਜਿਸ ਨੂੰ ਆਮ ਤੌਰ ਤੇ ਕਾਲੀ ਖੰਘ ਕਿਹਾ ਜਾਂਦਾ ਹੈ, ਫੇਫੜਿਆਂ ਅਤੇ ਸਾਹ ਪਰਣਾਲੀ ਦੇ ਉੱਪਰਲੇ ਹਿੱਸੇ ਵਿੱਚ ਅਚਾਨਕ ਸ਼ੁਰੂ ਹੋ ਜਾਣ ਵਾਲੀ ਲਾਗ ਹੁੰਦੀ ਹੈ। ਇਸ ਬਿਮਾਰੀ ਦੇ ਤਿੰਨ ਪੜਾਅ ਹੁੰਦੇ ਹਨ: ਤੁਹਾਡੇ ਬੱਚੇ ਵਿੱਚ ਸਰਦੀ-ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣੇ ਸ਼ੁਰੂ ਹੋਣਗੇ, ਜਿਵੇਂ ਕਿ ਨੱਕ ਵਗਣਾ ਅਤੇ ਹਲਕੀ ਖੰਘ।