ਪੈਰਿਸ ‘ਚ ਪਿਛਲੇ ਕਈ ਦਿਨਾਂ ਤੋਂ ਓਲੰਪਿਕਸ ਖੇਡਾਂ ਚੱਲ ਰਹੀਆਂ ਨੇ ਇੰਨਾਂ ਖੇਡਾਂ ‘ਚ ਹਿੱਸਾ ਲੈਣਾ ਹਰ ਦੇਸ਼ ਦੇ ਖਿਡਾਰੀ ਦਾ ਖੇਡਣ ਦਾ ਸੁਪਨਾ ਹੁੰਦਾ ਹੈ। ਅੱਜ ਓਲੰਪਿਕਸ ਖੇਡਾਂ ਦਾ ਸੱਤਵਾਂ ਦਿਨ ਹੈ ਹੁਣ ਤੱਕ ਕਈ ਦੇਸ਼ਾਂ ਦੇ ਖਿਡਾਰੀ ਇੰਨਾਂ ਖੇਡਾਂ ‘ਚ ਆਪਣੇ ਦੇਸ਼ ਲਈ ਮੈਡਲ ਜਿੱਤ ਚੁੱਕੇ ਨੇ। ਜੇਕਰ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਕੁੱਲ 5 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚ 2 ਗੋਲਡ, 2 ਸਿਲਵਰ ਤੇ ਇੱਕ ਬ੍ਰੋਂਜ ਮੈਡਲ ਹੈ।
