ਪੈਰਿਸ ਓਲੰਪਿਕਸ ਤੋਂ ਨਿਊਜ਼ੀਲੈਂਡ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੈਰਿਸ ਓਲੰਪਿਕਸ ‘ਚ ਨਿਊਜ਼ੀਲੈਂਡ ਨੇ ਮੈਡਲ ਜਿੱਤਣ ਵਾਲਾ ਖਾਤਾ ਖੋਲ੍ਹ ਲਿਆ ਹੈ ਤੇ ਉਹ ਵੀ ਗੋਲਡ ਮੈਡਲ ਜਿੱਤ ਕੇ। ਨਿਊਜ਼ੀਲੈਂਡ ਦੇ ਲਈ ਇਸ ਵਾਰ ਓਲੰਪਿਕ ਦਾ ਪਹਿਲਾਂ ਮੈਡਲ 4 ਦਿਨ ਬਾਅਦ ਆਇਆ ਹੈ। ਨਿਊਜ਼ੀਲੈਂਡ ਦੀ ਮਹਿਲਾ ਰਗਬੀ ਟੀਮ ਨੇ ਗੋਲਡ ਮੈਡਲ ਜਿੱਤ ਲਿਆ ਹੈ ਅਤੇ ਪਿਛਲੀ ਵਾਰ ਵੀ ਇਸ ਖੇਡ ‘ਚ ਨਿਊਜ਼ੀਲੈਂਡ ਨੇ ਹੀ ਗੋਲਡ ਮੈਡਲ ਜਿੱਤਿਆ ਸੀ। ਨਿਊਜ਼ੀਲੈਂਡ ਨੇ ਇਹ ਮੈਚ ਕੈਨੇਡਾ ਦੇ ਖਿਲਾਫ 19-12 ਨਾਲ ਜਿੱਤਿਆ ਹੈ।