ਨਿਊਜ਼ੀਲੈਂਡ ਨੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਵਿੱਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੂੰ ਹਰਾ ਨਿਊਜ਼ੀਲੈਂਡ ਟੈਸਟ ਦਾ ਵਿਸ਼ਵ ਚੈਂਪੀਅਨ ਬਣ ਗਿਆ ਹੈ। ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਟਰਾਫੀ ਨੂੰ ਆਪਣੇ ਨਾਮ ਕੀਤਾ ਹੈ। ਇਸ ਜਿੱਤ ਦੇ ਨਾਲ, ਨਿਊਜ਼ੀਲੈਂਡ ਆਈਸੀਸੀ ਰੈਂਕਿੰਗ ਵਿੱਚ ਵੀ ਚੋਟੀ ‘ਤੇ ਕਾਇਮ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਦੀ ਇਸ ਹਾਰ ਨੇ ਵਿਰਾਟ ਕੋਹਲੀ ਦੇ ਆਈਸੀਸੀ ਟਰਾਫੀ ਜਿੱਤਣ ਦੇ ਸੁਪਨੇ ਨੂੰ ਵੀ ਤੋੜ ਦਿੱਤਾ ਹੈ।
ਨਿਊਜ਼ੀਲੈਂਡ ਨੇ 139 ਦੌੜਾਂ ਦਾ ਟੀਚਾ 45.5 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਜਿੱਤ ਦਰਜ ਕੀਤੀ ਹੈ। ਕੇਨ ਵਿਲੀਅਮਸਨ 52 ਅਤੇ ਰਾਸ ਟੇਲਰ 47 ਦੌੜਾਂ ‘ਤੇ ਅਜੇਤੂ ਰਹੇ ਹਨ। ਜਦਕਿ ਟੀਮ ਇੰਡੀਆ ਲਈ ਆਰ ਅਸ਼ਵਿਨ ਨੇ ਦੋ ਵਿਕਟਾਂ ਹਾਸਿਲ ਕੀਤੀਆਂ ਹਨ।