ਨਿਊਜ਼ੀਲੈਂਡ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚੋਂ ਇੱਕ ਵੱਜੋਂ ਦੂਜੇ ਤੋਂ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਡੈਨਮਾਰਕ ਨੇ 2023 ਟਰਾਂਸਪੇਰੈਂਸੀ ਇੰਟਰਨੈਸ਼ਨਲ ਕਰੱਪਸ਼ਨ ਪਰਸੈਪਸ਼ਨ ਇੰਡੈਕਸ ਵਿੱਚ 90 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ, ਇਸ ਤੋਂ ਬਾਅਦ ਫਿਨਲੈਂਡ 87 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਨਿਊਜ਼ੀਲੈਂਡ ਇਸ ਸੂਚੀ ‘ਚ 85 ਅੰਕਾਂ ਨਾਲ ਤੀਜੇ ਨੰਬਰ ‘ਤੇ ਹੈ। ਚੀਫ ਓਮਬਡਸਮੈਨ ਪੀਟਰ ਬੋਸ਼ੀਅਰ ਨੇ ਕਿਹਾ ਕਿ ਗਿਰਾਵਟ ਨਿਰਾਸ਼ਾਜਨਕ ਸੀ ਪਰ ਇਹ ਭਰੋਸਾ ਦਿਵਾਉਂਦਾ ਹੈ ਕਿ ਦੇਸ਼ ਦੀ ਰੈਂਕਿੰਗ ਅਜੇ ਵੀ ਉੱਚੀ ਹੈ। ਪਰ ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਹੋਰ ਵੀ ਖੁੱਲ੍ਹਾ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ ਜੇਕਰ ਇਸ ਸੂਚੀ ‘ਚ ਪਹਿਲਾ ਨੰਬਰ ਹਾਸਿਲ ਕਰਨਾ ਹੈ। ਸੂਚਕਾਂਕ 180 ਦੇਸ਼ਾਂ ਅਤੇ ਪ੍ਰਦੇਸ਼ਾਂ ਨੂੰ ਜਨਤਕ ਖੇਤਰ ਅਤੇ ਨਿਆਂਇਕ ਭ੍ਰਿਸ਼ਟਾਚਾਰ ਦੀ ਮਾਹਿਰ ਧਾਰਨਾ ਦੇ ਆਧਾਰ ‘ਤੇ ਅੰਕ ਦਿੰਦਾ ਹੈ।
![nz third-least corrupt country](https://www.sadeaalaradio.co.nz/wp-content/uploads/2024/01/WhatsApp-Image-2024-01-30-at-7.58.30-PM-950x534.jpeg)