ਸ਼ਨੀਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 98 ਨਵੇਂ ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ, ਦੇਸ਼ ਵਿੱਚ 92 ਨਵੇਂ ਕੋਵਿਡ -19 ਕੇਸ ਦਰਜ ਹੋਏ ਸਨ। 28 ਅਕਤੂਬਰ ਤੋਂ ਬਾਅਦ ਪਹਿਲੀ ਵਾਰ ਬੀਤੇ ਦਿਨ ਰੋਜ਼ਾਨਾ ਸੰਖਿਆ 100 ਤੋਂ ਹੇਠਾਂ ਆਈ ਸੀ। ਅੱਜ ਲਗਾਤਾਰ ਦੂਜਾ ਦਿਨ ਹੈ ਜਦੋਂ ਕੇਸਾਂ ਦੀ ਗਿਣਤੀ 100 ਤੋਂ ਹੇਠਾਂ ਆਈ ਹੈ।
ਸ਼ਨੀਵਾਰ ਨੂੰ ਆਕਲੈਂਡ, ਨੌਰਥਲੈਂਡ, ਵਾਈਕਾਟੋ, ਬੇ ਆਫ ਪਲੇਨਟੀ, ਹਾਕਸ ਬੇਅ, ਨੈਲਸਨ ਟੈਸਮੈਨ ਅਤੇ ਕੈਂਟਰਬਰੀ ਵਿੱਚ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ। ਅੱਜ ਦੇ ਕੇਸਾਂ ਵਿੱਚ ਨੌਰਥਲੈਂਡ ਵਿੱਚ ਤਿੰਨ, ਆਕਲੈਂਡ ਵਿੱਚ 64, ਵਾਈਕਾਟੋ ਵਿੱਚ 21, ਬੇ ਆਫ ਪਲੈਂਟੀ ਵਿੱਚ ਛੇ, ਮੰਗਾਕੀਨੋ ਵਿੱਚ ਇੱਕ, ਹਾਕਸ ਬੇਅ ਵਿੱਚ ਦੋ ਅਤੇ ਨੈਲਸਨ ਮਾਰਲਬਰੋ ਵਿੱਚ ਇੱਕ ਮਾਮਲਾ ਸ਼ਾਮਿਲ ਹੈ। ਇੱਕ ਬਿਆਨ ਵਿੱਚ, ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਹਸਪਤਾਲ ਵਿੱਚ 73 ਕੇਸ ਹਨ, ਜਿਨ੍ਹਾਂ ਵਿੱਚ ਸੱਤ ਲੋਕ ਗੰਭੀਰ ਦੇਖਭਾਲ ਅਧੀਨ ਹਨ।