ਐਤਵਾਰ ਨੂੰ ਕਮਿਊਨਿਟੀ ਵਿੱਚ 106 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਇਸ ਸਮੇ ਕੋਵਿਡ 19 ਦੇ 77 ਮਰੀਜ਼ ਹਸਪਤਾਲ ਵਿੱਚ ਹਨ, ਅਤੇ ਉਨ੍ਹਾਂ ਵਿੱਚੋਂ ਸੱਤ ਆਈਸੀਯੂ ਵਿੱਚ ਹਨ। ਕਮਿਊਨਿਟੀ ਕੇਸ ਨੌਰਥਲੈਂਡ, ਆਕਲੈਂਡ, ਵਾਈਕਾਟੋ, ਵੰਗਾਨੁਈ ਅਤੇ ਕੈਂਟਰਬਰੀ ਵਿੱਚ ਦਰਜ ਕੀਤੇ ਗਏ ਹਨ। ਐਤਵਾਰ ਦੇ ਮਾਮਲਿਆਂ ਵਿੱਚੋਂ, 93 ਆਕਲੈਂਡ ਵਿੱਚ, ਤਿੰਨ ਨੌਰਥਲੈਂਡ ਵਿੱਚ, ਅੱਠ ਵਾਈਕਾਟੋ ਵਿੱਚ, ਇੱਕ ਵਾਂਗਾਨੁਈ ਵਿੱਚ ਅਤੇ ਇੱਕ ਕੈਂਟਰਬਰੀ ਵਿੱਚ ਦਰਜ ਕੀਤੇ ਗਏ ਹਨ।
ਕੈਂਟਰਬਰੀ ਵਿੱਚ ਸਵੇਰੇ 9 ਵਜੇ ਤੋਂ ਬਾਅਦ ਹੋਰ ਦੋ ਮਾਮਲੇ ਸਾਹਮਣੇ ਆਏ ਹਨ ਜੋ ਕੱਲ੍ਹ ਦੀ ਗਿਣਤੀ ਵਿੱਚ ਸ਼ਾਮਿਲ ਕੀਤੇ ਜਾਣਗੇ। ਆਕਲੈਂਡ ਵਿੱਚ ਸਿਹਤ ਸਟਾਫ ਹੁਣ 3628 ਲੋਕਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ, ਜਿਸ ਵਿੱਚ 857 ਕੇਸ ਸ਼ਾਮਿਲ ਹਨ।