ਨਿਊਜ਼ੀਲੈਂਡ ਵਾਸੀਆਂ ਲਈ ਇੱਕ ਨਿਰਾਸ਼ਾ ਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅਮੀਰ ਦੇਸ਼ਾਂ ਦੀ ਸੂਚੀ ‘ਚ ਨਿਊਜ਼ੀਲੈਂਡ ਬੱਚਿਆਂ ਦੀ ਭਲਾਈ ਦੇ ਮਾਮਲੇ ਵਿੱਚ ਸਭ ਤੋਂ ਹੇਠਲੇ ਦੇਸ਼ਾਂ ‘ਚ ਸ਼ਾਮਿਲ ਹੋਇਆ ਹੈ। ਯੂਨੀਸੇਫ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਚੀ ‘ਚ ਨਿਊਜ਼ੀਲੈਂਡ ਸਭ ਤੋਂ ਹੇਠਲੇ ਕ੍ਰਮ ‘ਚ ਸ਼ਾਮਿਲ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਮਤਲਬ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ‘ਚ NZ ਦੇ ਬੱਚਿਆਂ ਨੂੰ ਉਹ ਸਾਂਭ-ਸੰਭਾਲ ਨਹੀਂ ਮਿਲ ਰਹੀ। ਨਿਊਜ਼ੀਲੈਂਡ ਸੂਚੀ ‘ਚ 41 ਦੇਸ਼ਾਂ ਵਿੱਚੋਂ 35ਵੇਂ ਨੰਬਰ ‘ਤੇ ਹੈ।
![](https://www.sadeaalaradio.co.nz/wp-content/uploads/2024/12/IMG-20241231-WA0001-950x534.jpg)