ਜੇਕਰ ਤੁਸੀਂ ਵੀ ਕਈ ਦਿਨਾਂ ਤੋਂ ਆਪਣਾ ਪਾਰਸਲ ਉਡੀਕ ਰਹੇ ਹੋ ਤਾਂ ਤੁਹਾਡੇ ਲਈ ਇੱਕ ਅਹਿਮ ਖ਼ਬਰ ਹੈ। ਦਰਅਸਲ ਪਿਛਲੇ ਹਫਤੇ ਇੱਕ NZ ਪੋਸਟ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਲਗਭਗ 2000 ਪਾਰਸਲ ਨਸ਼ਟ ਹੋ ਗਏ ਸਨ। ਨਿਊਜ਼ੀਲੈਂਡ ਪੋਸਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 31 ਜੁਲਾਈ ਨੂੰ ਤੜਕੇ ਟੇ ਕੁਇਟੀ ਵਿੱਚ ਟਰੱਕ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ ਪਾਰਸਲ ਆਕਲੈਂਡ, ਵਾਈਕਾਟੋ, ਬੇ ਆਫ ਪਲੇਨਟੀ ਅਤੇ ਟੌਪੋ ਵਿੱਚ ਡਿਲੀਵਰੀ ਲਈ ਜਾ ਰਹੇ ਸਨ। NZ ਪੋਸਟ ਨੇ ਇੱਕ ਈਮੇਲ ਜ਼ਰੀਏ ਜਾਣਕਾਰੀ ਦਿੰਦਿਆਂ ਦੱਸਿਆ ਕਿ 2000 ਪਾਰਸਲ ਇਸ ਅੱਗ ਕਾਰਨ ਸੜ ਕੇ ਸਵਾਹ ਹੋਏ ਹਨ। ਫਿਲਹਾਲ NZ ਪੋਸਟ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਸੀ ਪਰ ਕਿਹਾ ਕਿ ਇਸ ਦੇ ਸਾਰੇ ਟਰੱਕਾਂ ਵਿੱਚ ਫਿਟਨੈਸ ਦੇ ਅੱਪ-ਟੂ-ਡੇਟ ਸਰਟੀਫਿਕੇਟ ਸਨ ਅਤੇ ਨਿਯਮਤ ਤੌਰ ‘ਤੇ ਚੈਕਿੰਗ ਕੀਤੀ ਜਾਂਦੀ ਸੀ।
