ਜੇਕਰ ਨਿਊਜੀਲੈਂਡ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਹਰ ਹਾਲਤ ‘ਚ ਸੜਕੀ ਨਿਯਮਾਂ ਨੂੰ ਮੰਨਣਾ ਪੈਂਦਾ ਹੈ,ਭਾਰਤ ‘ਚ ਭਾਵੇ ਗਲਤੀ ਕਰਨ ਤੋਂ ਬਾਅਦ ਵੀ ਤੁਹਾਨੂੰ ਕੋਈ ਜਿਆਦਾ ਵੱਡੀ ਸਜ਼ਾ ਨਾ ਮਿਲੇ ਪਰ ਇੱਥੇ ਤੁਹਾਡੀ ਛੋਟੀ ਜਿਹੀ ਗਲਤੀ ਵੀ ਭਾਰੀ ਪੈ ਜਾਂਦੀ ਹੈ। ਹੁਣ ਸੜਕੀ ਨਿਯਮਾਂ ਦੇ ਨਾਲ ਜੁੜਿਆ ਹੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦਰਅਸਲ ਹਨੀਮੂਨ ਲਈ ਨਿਊਜੀਲੈਂਡ ਪਹੁੰਚੇ ਇੱਕ ਭਾਰਤੀ ਨੇ ਸੜਕ ‘ਤੇ ਇੱਕ ਗਲਤੀ ਕੀਤੀ ਤਾਂ ਝੱਟ ਪੁਲਿਸ ਨੇ ਉਸ ਨੂੰ ਰੋਕ ਲਿਆ ਪਰ ਹੱਦ ਤਾਂ ਓਦੋਂ ਹੋ ਗਈ ਜਦੋਂ ਨੌਜਵਾਨ ਨੇ ਆਪਣੀ ਗਲਤੀ ਦੀ ਸਜ਼ਾ ਆਪਣੀ ਘਰਵਾਲੀ ਨੂੰ ਦੇਣ ਨੂੰ ਕਿਹਾ।
ਦਰਅਸਲ ਨੌਜਵਾਨ 100 ਦੀ ਰਫਤਾਰ ਵਾਲੇ ਰੋਡ ‘ਤੇ 140 ਦੀ ਸਪੀਡ ‘ਤੇ ਜਾਂਦਾ ਫੜਿਆ ਗਿਆ ਸੀ ਤੇ ਜਦੋਂ ਪੁਲਿਸ ਵਾਲੇ ਪਹੁੰਚੇ ਅਤੇ ਲਾਇਸੈਂਸ ਰੱਦ ਕਰਨ ਦੀ ਗੱਲ ਆਖੀ ਤਾਂ ਤਾਂ ਨੌਜਵਾਨ ਕਹਿੰਦਾ ਕਿ ਮੇਰੀ ਥਾਂ ਮੇਰੀ ਘਰਵਾਲੀ ਦਾ ਲਾਇਸੈਂਸ ਰੱਦ ਕਰ ਦਿਓ। ਨੌਜਵਾਨ ਦੀ ਇਸ ਗੱਲ ਨੂੰ ਸੁਣ ਅਧਿਕਾਰੀ ਵੀ ਹੈਰਾਨ ਰਹਿ ਗਿਆ। ਪੁਲਿਸ ਨੇ ਕਿਹਾ ਕਿ ਨੌਜਵਾਨ ਦਾ ਲਾਇਸੈਂਸ 28 ਦਿਨਾਂ ਲਈ ਰੱਦ ਹੋਵੇਗਾ ਜੇਕਰ ਫਿਰ ਨੌਜਵਾਨ ਗਲਤੀ ਕਰਦਾ ਹੈ ਤਾਂ ਫੜੇ ਜਾਣ ‘ਤੇ ਉਸਦਾ ਪਾਸਪੋਰਟ ਸੀਜ਼ ਹੋਵੇਗਾ ਅਤੇ ਜੁਰਮਾਨਾ ਵੀ ਲੱਗੇਗਾ।