[gtranslate]

NZ ਪੁਲਿਸ ‘ਚ ਭਰਤੀ ਹੋਣ ਵਾਲੇ ਨੂੰ ਮਿਲੇਗੀ ਸਿੱਧੀ PR, ਵਿਭਾਗ ਨੇ ਭਰਤੀ ਯੋਗਤਾ ਮਾਪਦੰਡਾਂ ‘ਚ ਕੀਤੇ ਵੱਡੇ ਬਦਲਾਅ

nz police announce major changes

ਜੇਕਰ ਤੁਸੀਂ ਨਿਊਜ਼ੀਲੈਂਡ ਰਹਿੰਦੇ ਹੋ ਅਤੇ ਪੀਆਰ ਲੈਣਾ ਚਾਹੁੰਦੇ ਹੋ ਜਾ ਕੋਈ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਇਕ ਸੁਨਹਿਰੀ ਮੌਕਾ ਹੈ। ਦਰਅਸਲ ਨਿਊਜ਼ੀਲੈਂਡ ਪੁਲਿਸ ਵੱਲੋਂ ਭਰਤੀ ਯੋਗਤਾ ਮਾਪਦੰਡਾਂ ‘ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਖਾਸ ਗੱਲ ਹੈ ਕਿ ਹੁਣ ਰੈਜੀਡੈਂਸੀ ਵੀਜਾ ਵਾਲੇ ਵੀ ਨਿਊਜ਼ੀਲੈਂਡ ਪੁਲਿਸ ਵਿਭਾਗ ‘ਚ ਭਰਤੀ ਲਈ ਅਪਲਾਈ ਕਰ ਸਕਣਗੇ। ਹਾਲਾਂਕਿ ਇਸ ਨਿਯਮ ਨੂੰ 2017 ‘ਚ ਖਤਮ ਕਰ ਦਿੱਤਾ ਗਿਆ ਸੀ। ਇੰਨਾਂ ਹੀ ਨਹੀਂ ਨਵੇਂ ਬਦਲਾਵਾਂ ਤਹਿਤ ਹੁਣ ਪਾਬੰਦੀਸ਼ੁਦਾ ਡ੍ਰਾਈਵਰਜ਼ ਲਾਇਸੈਂਸ ਵਾਲੇ ਲੋਕ ਵੀ NZ ਪੁਲਿਸ ਦੇ ਯੋਗਤਾ ਮਾਪਦੰਡਾਂ ਵਿੱਚ ਤਬਦੀਲੀਆਂ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਬਣਨ ਲਈ ਅਰਜ਼ੀ ਦੇ ਸਕਣਗੇ। ਅਸੀਸਟੈਂਟ ਕਮਿਸ਼ਨਰ ਜਿਲ ਰੋਜਰਸ ਦੇ ਇੱਕ ਬਿਆਨ ਮੁਤਾਬਿਕ ਵਧੇਰੇ ਪੁੁਲਿਸ ਕਰਮਚਾਰੀਆਂ ਦੀਆਂ ਐਪਲੀਕੇਸ਼ਨਾਂ ਹਾਸਿਲ ਕਰਨ ਲਈ ਇਹ ਬਦਲਾਅ ਜਰੂਰੀ ਸਨ। ਜਿਆਦਾ ਜਾਣਕਾਰੀ ਲਈ ਅੱਗੇ ਦਿਤੇ ਲਿੰਕ ‘ਤੇ ਕਲਿੱਕ ਕਰੋ…

https://www.newcops.govt.nz/can-i-be-a-cop/where-do-we-need-cops

Leave a Reply

Your email address will not be published. Required fields are marked *