ਭਾਰਤ ਤੇ ਨਿਊਜ਼ੀਲੈਂਡ ‘ਚ ਕ੍ਰਿਕਟ ਦੀ ਖੇਡ ਦੇ ਕਾਫ਼ੀ ਪ੍ਰਸੰਸਕ ਹਨ। ਸਿਰਫ ਆਮ ਲੋਕ ਹੀ ਨਹੀਂ ਸਗੋਂ ਦੋਵਾਂ ਦੇਸ਼ਾਂ ਦੇ ਰਾਜਨੇਤਾ ਵੀ ਇਸ ਖੇਡ ਦੇ ਮੁਰੀਦ ਹਨ। ਇੰਨੀ ਦਿਨੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੌਰੇ ‘ਤੇ ਹਨ। ਇਸ ਦੌਰਾਨ ਹੁਣ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਦਰਅਸਲ ਇੰਨਾਂ ਤਸਵੀਰਾਂ ‘ਚ ਉਹ ਸੜਕ ‘ਤੇ ਬੱਚਿਆਂ ਨਾਲ ਕ੍ਰਿਕੇਟ ਖੇਡਦੇ ਨਜ਼ਰ ਆ ਰਹੇ ਹਨ। ਇੰਨਾਂ ਹੀ ਨਹੀਂ ਉਨ੍ਹਾਂ ਦੇ ਨਾਲ ਨਿਊਜ਼ੀਲੈਂਡ ਦੇ ਕ੍ਰਿਕੇਟ ਖਿਡਾਰੀ ਰੋਸ ਟੇਲਰ, ਇਜਾਜ ਪਟੇਲ ਤੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਵੀ ਦਿੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਤਸਵੀਰਾਂ ਸਾਂਝੀਆਂ ਕਰ ਲਿਖਿਆ ਕਿ, “ਨਿਊਜ਼ੀਲੈਂਡ ਅਤੇ ਭਾਰਤ ਨੂੰ ਸਾਡੇ ਸਾਂਝੇ ਕ੍ਰਿਕਟ ਪਿਆਰ ਤੋਂ ਵੱਧ ਹੋਰ ਕੁਝ ਨਹੀਂ ਜੋੜਦਾ।”
