ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇਸ ਵੇਲੇ ਗੁਆਂਢੀ ਦੇਸ਼ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਪੀਐੱਮ ਦਾ ਇਹ ਦੌਰਾ ਇਸ ਲਈ ਅਹਿਮ ਹੈ ਕਿ ਇਸ ਦੌਰਾਨ ਨਿਊਜ਼ੀਲੈਂਡ ਡਿਪੋਰਟ ਕੀਤੇ ਜਾਣ ਵਾਲੇ 501 ਲੋਕਾਂ ਦਾ ਮਸਲਾ ਵੀ ਵਿਚਾਰਿਆ ਜਾ ਸਕਦਾ ਹੈ। ਦਰਅਸਲ ਇਹ ਲੋਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਸਿਰਫ ਇਸ ਲਈ ਡਿਪੋਰਟ ਕੀਤਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦਿੱਤਾ ਗਿਆ ਹੁੰਦਾ ਹੈ ਤੇ ਡਿਪੋਰਟ ਹੋਣ ਵਾਲਾ ਵਿਅਕਤੀ ਨਿਊਜ਼ੀਲੈਂਡ ਦਾ ਜੰਮਪਲ ਹੁੰਦਾ ਹੈ। ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਸਟ੍ਰੇਲੀਆ ਸਰਕਾਰ ਉਨ੍ਹਾਂ ਲੋਕਾਂ ਨੂੰ ਵੀ ਡਿਪੋਰਟ ਕਰ ਰਹੀ ਹੈ ਜੋ ਬਹੁਤ ਛੋਟੀ ਉਮਰੇ ਜਾਂ ਕਈ ਸਾਲ ਪਹਿਲਾਂ ਆਪਣੇ ਪਰਿਵਾਰਾਂ ਨਾਲ ਨਿਊਜ਼ੀਲੈਂਡ ਛੱਡ ਚੁੱਕੇ ਸਨ। ਇੰਨਾਂ ਲੋਕਾਂ ਲਈ ਸਭ ਤੋਂ ਪਰੇਸ਼ਾਨੀ ਵਾਲੀ ਗੱਲ ਹੁੰਦੀ ਹੈ ਕਿ ਇੰਨਾਂ ਦਾ ਨਿਊਜ਼ੀਲੈਂਡ ‘ਚ ਕੋਈ ਵੀ ਰਿਸ਼ਤੇਦਾਰ ਜਾਂ ਦੋਸਤ ਨਹੀਂ ਹੁੰਦਾ ਤੇ ਇਹ ਡਿਪੋਰਟੇਸ਼ਨ ਉਨ੍ਹਾਂ ਲੋਕਾਂ ਲਈ ਸਜਾ ਤੋਂ ਵੀ ਭੈੜੀ ਸਾਬਿਤ ਹੁੰਦੀ ਹੈ।
![NZ PM Christopher Luxon visited Australia](https://www.sadeaalaradio.co.nz/wp-content/uploads/2024/08/WhatsApp-Image-2024-08-16-at-6.04.11-PM-950x534.jpeg)