ਨਿਊਜ਼ੀਲੈਂਡ ਦੇ ਟਰੇਡ ਮੰਤਰੀ ਟੋਡ ਮੇਕਲੇਅ ਨੂੰ ਕੀਵੀ ਇੰਡੀਅਨ ਹਾਲ ਆਫ ਫੇਮ ਅਵਾਰਡ 2024 ਦੌਰਾਨ ਇੱਕ ਵੱਡਾ ਸਨਮਾਨ ਦਿੱਤਾ ਗਿਆ ਹੈ। ਟਰੇਡ ਮਨਿਸਟਰ ਨੂੰ ਫਰੈਂਡ ਆਫ ਇੰਡੀਆ ਅਵਾਰਡ ਨਾਲ ਸਨਮਾਨਿਆ ਗਿਆ ਹੈ। ਮੰਤਰੀ ਮੇਕਲੇਅ ਨੂੰ ਇਹ ਅਵਾਰਡ ਉਨ੍ਹਾਂ ਵੱਲੋਂ ਭਾਰਤ ਨੂੰ ਲੈ ਕੇ ਦਿਖਾਈ ਜਾ ਰਹੀ ਦਿਲਚਸਪੀ ਦੇ ਕਾਰਨ ਦਿੱਤਾ ਗਿਆ ਹੈ। ਦੱਸ ਦੇਈਏ ਉਨ੍ਹਾਂ ਦੇ ਵੱਲੋਂ ਲਗਾਤਾਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਪਿਛਲੇ 9 ਮਹੀਨਿਆਂ ਦੌਰਾਨ 4 ਵਾਰ ਭਾਰਤੀ ਟਰੇਡ ਮਨਿਸਟਰ ਪਿਯੁਸ਼ ਗੋਇਲ ਨਾਲ ਵੀ ਮੁਲਾਕਾਤ ਕੀਤੀ ਹੈ।
![nz minister todd maclay](https://www.sadeaalaradio.co.nz/wp-content/uploads/2024/10/WhatsApp-Image-2024-10-07-at-11.31.57-PM-950x534.jpeg)