ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ-ਖੋਹਾਂ ਦੇ ਮਾਮਲਿਆਂ ਤੋਂ ਬਾਅਦ ਹੁਣ ਦੇਸ਼ ਵਾਸੀਆਂ ਨੂੰ ਪਰੇਸ਼ਾਨ ਕਰਨ ਵਾਲਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੈ ਨਸ਼ਿਆਂ ਦਾ ਦੱਸ ਦੇਈਏ ਕਿ ਐਨਜੈਡ ਹੈਰਲਡ ਵੱਲੋਂ ਜਾਰੀ ਕੀਤੇ ਗਏ ਨਵੇਂ ਡਰੱਗ ਟੈਸਟਿੰਗ ਆਂਕੜਿਆਂ ਦੇ ਅਨੁਸਾਰ, 2024 ਦੇ ਦੂਜੇ ਅੱਧ ‘ਚ ਨਿਊਜ਼ੀਲੈਂਡ ਵਿੱਚ ਮੇਥਾਮਫੇਟਾਮਾਈਨ ਦੀ ਖਪਤ ਦੁੱਗਣੀ ਤੋਂ ਵੱਧ ਹੋ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ 2018 ਦੇ ਅਖੀਰ ਤੋਂ ਗੈਰ-ਕਾਨੂੰਨੀ ਨਸ਼ਿਆਂ ਦੀ ਖਪਤ ਦੀ ਨਿਗਰਾਨੀ ਕਰਨ ਲਈ ਵੇਸਟ ਵਾਟਰ ਦੀ ਡਰੱਗ ਟੈਸਟਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਲਗਭਗ 75 ਫੀਸਦੀ ਆਬਾਦੀ ਨੂੰ ਕਵਰ ਕਰਦੀ ਹੈ। ਮੈਥ ਦੀ ਵਰਤੋਂ ਵਿੱਚ ਹੋਏ ਮਹੱਤਵਪੂਰਨ ਵਾਧੇ ਨੂੰ ਨਿਊਜ਼ੀਲੈਂਡ ਦੇ ਪ੍ਰਮੁੱਖ ਡਰੱਗ ਖੋਜਕਰਤਾ ਨੇ ਅਲਾਰਮ ਬੈੱਲ ਕਿਹਾ ਹੈ, ਜਿਨ੍ਹਾਂ ਨੇ ਪੁਲਿਸ ਮਾਹਰਾਂ ਦੇ ਨਾਲ, ਕਿਹਾ ਹੈ ਕਿ ਵਧੇਰੇ ਮੈਥ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਸਤਾ ਹੈ।
