ਆਪਣੀ Partner ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਇੱਕ ਨਿਊਜ਼ੀਲੈਂਡਰ ਨੂੰ ਆਸਟ੍ਰੇਲੀਆ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ ਯਾਨੀ ਕਿ ਡਿਪੋਰਟ ਕੀਤਾ ਗਿਆ ਹੈ। ਕਾਈਲ ਵਾਲਟਰਸ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਯਕੀਨ ਦਿਵਾਉਣ ਵਿੱਚ ਅਸਫਲ ਰਿਹਾ ਹੈ ਕਿ ਉਹ ਇੱਕ ਯੋਗ ਨਾਗਰਿਕ ਹੈ ਅਤੇ ਉਸਦੇ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਵੀ ਅਸਫਲ ਰਹੀਆਂ ਹਨ। 49 ਸਾਲਾ ਕਾਈਲ ਨੂੰ ਚਰਿੱਤਰ ਟੈਸਟ ਵਿੱਚ ਅਸਫਲ ਮੰਨਿਆ ਗਿਆ ਸੀ, ਘਰੇਲੂ ਹਿੰਸਾ ਲਈ ਉਸਨੂੰ 18 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
