ਬੀਤੇ ਦਿਨ ਟੌਰੰਗਾ ‘ਚ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੀ ਸਲਾਨਾ ਮੀਟਿੰਗ ਹੋਈ ਹੈ। ਇਸ ਦੌਰਾਨ ਮੌਜੂਦਾ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ। ਜਿਸ ‘ਚ ਸਰਬ ਸੰਮਤੀ ਦੇ ਨਾਲ ਜਗਦੇਵ ਸਿੰਘ ਜੱਗੀ ਰਾਮੂਵਾਲੀਆਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਗਦੇਵ ਸਿੰਘ ਜੱਗੀ ਰਾਮੂਵਾਲੀਆਂ ਨਿਊਜ਼ੀਲੈਂਡ ਵੱਸਦੇ ਭਾਈਚਾਰੇ ‘ਚ ਕਾਫ਼ੀ ਹਰਮਨ ਪਿਆਰੇ ਹਨ। ਉਨ੍ਹਾਂ ਅਕਸਰ ਹੀ ਭਾਈਚਾਰੇ ਦੀ ਭਲਾਈ ਦੇ ਕੰਮਾਂ ‘ਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸੇ ਕਾਰਨ ਉਨ੍ਹਾਂ ਨੂੰ ਫੈਡਰੇਸ਼ਨਦੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉੱਥੇ ਹੀ ਰਣਜੀਤ ਰਾਏ ਨੂੰ ਮੀਤ ਪ੍ਰਧਾਨ, ਤੀਰਥ ਸਿੰਘ ਅਟਵਾਲ ਨੂੰ ‘ ਜਨਰਲ ਸਕੱਤਰ, ਮੁਸਕਾਨ ਮਹੇਸ਼ ਨੂੰ ਮੀਤ ਸਕੱਤਰ, ਵਰਿੰਦਰ ਸਿੰਘ ਸਿੱਧੂ ਨੂੰ ਖਜ਼ਾਨਚੀ, ਮਨਦੀਪ ਸ਼ੇਰਗਿੱਲ ਨੂੰ ਮੀਤ ਖਜ਼ਾਨਚੀ, ਹਰਪ੍ਰੀਤ ਸਿੰਘ ਗਿੱਲ ਰਾਏਸਰ ਅਤੇ ਹੈਰੀ ਰਾਣਾ ਨੂੰ ਮੀਡੀਆ ਇੰਚਾਰਜ ਬਣਾਇਆ ਗਿਆ ਹੈ।
ਉੱਥੇ ਹੀ ਇਸ ਦੌਰਾਨ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਤਾਰੀ ਨੂੰ ਸੌਂਪੀ ਗਈ ਹੈ, ਜਦਕਿ ਚੇਅਰਪਰਸਨ ਦੀ ਜ਼ਿੰਮੇਵਾਰੀ ਕਾਲਾ ਪਾਪਾਮੋਆ ਨੂੰ ਸੌਂਪੀ ਗਈ। ਇਸ ਚੋਣ ਦੌਰਾਨ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ‘ਚ ਸ਼ਾਮਿਲ ਤਲਵਿੰਦਰ ਸੋਹਲ, ਸੁੱਖਾ ਗਿੱਲ,ਪ੍ਰਿਤਪਾਲ ਸਿੰਘ ਗਰੇਵਾਲ,ਗੁਰਜੀਤ ਭੱਠਲ, ਦਵਿੰਦਰ ਗਿੱਲ, ਗੁਰਨੇਕ ਬਰਾੜ, ਜਤਿੰਦਰ ਬਿੱਲਾ, ਲੱਖਾ ਵਡਾਲਾ ਫਾਟਕ, ਬਿੱਲਾ ਮੂਸਾਪੁਰੀਆ,ਹੈਪੀ ਹੀਰਾ, ਦੀਪ ਮੁਠੱਡਾ, ਬੱਬੀ ਬਰਨਾਲਾ, ਅਮਨ ਗਰੇਵਾਲ, ਆਲਮ ਮਹੇਸ਼, ਅਮਨ ਗਿੱਲ, ਬੂਟਾ ਬਰਾੜ, ਜਸਵੀਰ ਸੋਹਲ, ਮਨਿੰਦਰਜੀਤ ਸਿੰਘ, ਸੁਖਜੰਟ ਸਿੰਘ, ਜਸਵਿੰਦਰ ਸੰਧੂ ਅਤੇ ਨਿਰਮਲ ਭੱਟੀ। ਕਬੱਡੀ ਫੈਡਰੇਸ਼ਨ ਦੇ ਨਾਲ ਸਬੰਧਿਤ ਕਲੱਬ ਮੈਂਬਰਾਂ ਦੇ ਪ੍ਰਤੀਨਿਧ ਵੀ ਮੀਟਿੰਗ ‘ਚ ਸ਼ਾਮਿਲ ਹੋਏ। ਇਸ ਦੌਰਾਨ ਜਿੱਥੇ ਲੰਘੇ ਸਾਲਾਂ ਦੀ ਸਮੀਖਿਆ ਕੀਤੀ ਗਈ ਉੱਥੇ ਹੀ ਆਉਣ ਵਾਲੇ ਟੂਰਨਾਮੈਂਟਾਂ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਇਸ ਸਾਲ ਦਾ ਟੂਰਨਾਮੈਂਟ ਸੀਜ਼ਨ 5 ਅਕਤੂਬਰ ਤੋਂ ਕਰਵਾਇਆ ਜਾਵੇਗਾ ਜਿਸ ਦੀ ਨਵੰਬਰ ਦੇ ਅਖੀਰ ਤੱਕ ਨਿਊਜ਼ੀਲੈਂਡ ਸਿੱਖ ਖੇਡਾਂ ‘ਤੇ ਜਾ ਕੇ ਸਮਾਪਤੀ ਹੋਵੇਗੀ।