ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਵੀਜ਼ਿਆਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ 2024-25 ਸੀਜ਼ਨ ਲਈ ਸੀਜਨਲ ਵਰਕਰਾਂ ਦੀ ਵੱਧ ਰਹੀ ਮੰਗ ਨੂੰ ਦੇਖਦਿਆਂ ਇਸ ਸ਼੍ਰੇਣੀ ਨਾਲ ਸਬੰਧਿਤ ਵੀਜ਼ਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਹੈ। ਇੱਕ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਸਰਕਾਰ ਦ ਰੈਕਗਨਾਈਜ਼ਡ ਸੀਜਨਲ ਇਮਪਲਾਇਰ ਸਕੀਮ (ਆਰ ਐਸ ਈ) ਤਹਿਤ 20,750 ਵੀਜੇ ਜਾਰੀ ਕਰੇਗੀ। ਉੱਥੇ ਹੀ ਇਮੀਗ੍ਰੇਸ਼ਨ ਮਨਿਸਟਰ ਨੇ ਕਿਹਾ ਕਿ ਇਸ ਵੀਜਾ ਸ਼੍ਰੇਣੀ ਦੀ ਕੇਪਿੰਗ ਵਧਾਉਣਾ ਜਰੂਰੀ ਸੀ ਇੰਡਸਟਰੀ ਨਾਲ ਸਬੰਧੀ ਕਾਰੋਬਾਰੀਆਂ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਂਘਾ ਕੀਤੀ ਹੈ।
