ਕੋਵਿਡ ਦੁਆਰਾ ਪਰਿਵਾਰਾਂ ‘ਤੇ ਪਏ ਤਣਾਅ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਰਕਾਰੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦੇ ਕਾਰਨ 340,000 ਤੋਂ ਵੱਧ ਪਰਿਵਾਰਾਂ ਨੂੰ ਹਫ਼ਤੇ ਵਿੱਚ $20 ਵਾਧੂ ਪ੍ਰਾਪਤ ਹੋਣਗੇ। ਪ੍ਰਧਾਨ ਮੰਤਰੀ ਆਰਡਨ ਨੇ ਫੈਮਿਲੀ ਟੈਕਸ ਕਰੈਡਿਟ ਅਤੇ ਨਿਊਬੋਰਨ ਬੈਨੇਫਿਟ ਵਿੱਚ ਵਾਧਾ ਕਰਦਿਆਂ ਨਿਊਜੀਲੈਂਡ ਵਾਸੀਆਂ ਲਈ $272 ਮਿਲੀਅਨ ਦੇ ਬੈਨੇਫਿਟ ਫੰਡ ਜਾਰੀ ਕੀਤੇ ਹਨ।
ਲੇਬਰ ਪਾਰਟੀ ਦੀ ਕਾਨਫਰੰਸ ਵਿੱਚ ਇਸ ਦਾ ਐਲਾਨ ਕਰਦੇ ਹੋਏ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਇਹ ਲਗਭਗ 6000 ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢੇਗਾ। ਇਹ ਬਦਲਾਅ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਸਰਕਾਰ ਦਾ ਅੰਦਾਜ਼ਾ ਹੈ ਕਿ 346,000 ਪਰਿਵਾਰਾਂ ਨੂੰ ਹਫ਼ਤੇ ਵਿੱਚ ਔਸਤਨ $20 ਵਾਧੂ ਮਿਲਣਗੇ।