ਨਿਊਜ਼ੀਲੈਂਡ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਮਾਪਿਆਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਦਰਅਸਲ ਸਰਕਾਰ ਨੇ ਇੱਕ ਪਾਲਸੀ ਤਹਿਤ $180,000 ਤੱਕ ਦੀ ਕਮਾਈ ਕਰਨ ਵਾਲੇ ਮਾਪਿਆਂ ਨੂੰ ਆਰਲੀ ਚਾਈਲਡਹੁੱਡ ਐਜੁਕੇਸ਼ਨ (ਈਸੀਈ) ਦੇ ਖਰਚਿਆਂ ਲਈ 25 ਫੀਸਦੀ ਤੱਕ ਦੀ ਰਿਬੇਟ ਦੇਣ ਦਾ ਫੈਸਲਾ ਕੀਤਾ ਹੈ। ਉੱਥੇ ਹੀ ਚਾਈਲਡਕੇਅਰ ‘ਤੇ $300 ਪ੍ਰਤੀ ਹਫਤਾ ਖਰਚਣ ਵਾਲਿਆਂ ਨੂੰ ਯਾਨੀ ਕਿ $140,000 ਤੱਕ ਕਮਾਈ ਕਰਨ ਵਾਲਿਆਂ ਨੂੰ $75 ਪ੍ਰਤੀ ਹਫਤਾ ਤੱਕ ਦੀ ਵੱਧ ਤੋਂ ਵੱਧ ਸਹੂਲਤ ਮਿਲੇਗੀ। ਇਸ ਦੌਰਾਨ ਫਾਇਨਾਂਸ ਮਨਿਸਟਰ ਨਿਕੋਲਾ ਵਿਲਿਸ ਨੇ ਕਿਹਾ ਕਿ $170,000 ਤੱਕ ਕਮਾਉਣ ਵਾਲਿਆਂ ਨੂੰ $18.75 ਪ੍ਰਤੀ ਹਫਤੇ ਤੱਕ ਦੀ ਰਿਬੇਟ ਦਿੱਤੀ ਜਾਵੇਗੀ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਫੈਸਲਾ ਲਾਗੂ ਕਦ ਹੋਵੇਗਾ ਤਾਂ ਤੁਹਾਨੂੰ ਦੱਸ ਦੇਈਏ ਕਿ ਮਾਪਿਆਂ ਨੂੰ 1 ਜੁਲਾਈ ਤੋਂ ਇਸ ਫੈਸਲੇ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
