ਨਿਊਜ਼ੀਲੈਂਡ ਦੀ ਕ੍ਰਿਕਟਰ ਸੂਜ਼ੀ ਬੇਟਸ ਦੇ ਨਾਂ ਇਕ ਦਿਲਚਸਪ ਰਿਕਾਰਡ ਹੈ। ਸੂਜ਼ੀ 10 ਦੇਸ਼ਾਂ ਵਿੱਚ ਟੀ-20 ਅਰਧ ਸੈਂਕੜੇ ਲਗਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਬੇਟਸ ਨੇ ਹਾਲ ਹੀ ‘ਚ ਕੋਲੰਬੋ ‘ਚ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਸੀ। ਇਸ ਮੈਚ ਵਿੱਚ ਵੀ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 119 ਦੌੜਾਂ ਦਾ ਟੀਚਾ ਦਿੱਤਾ ਸੀ। ਨਿਊਜ਼ੀਲੈਂਡ ਨੇ 18.4 ਓਵਰਾਂ ਵਿੱਚ ਇਹ ਹਾਸਿਲ ਕਰ ਲਿਆ ਸੀ।
ਮਹਿਲਾ ਕ੍ਰਿਕਟ ‘ਚ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦਾ ਦੂਜਾ ਮੈਚ ਕੋਲੰਬੋ ‘ਚ ਖੇਡਿਆ ਗਿਆ। ਇਸ ਮੈਚ ‘ਚ ਸੂਜ਼ੀ ਬੇਟਸ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸ ਨੇ 53 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਸੂਜੀ ਦੀ ਪਾਰੀ ਵਿੱਚ 6 ਚੌਕੇ ਸ਼ਾਮਿਲ ਸਨ। ਇਸ ਅਰਧ ਸੈਂਕੜੇ ਦੀ ਮਦਦ ਨਾਲ ਸੂਜੀ ਰਿਕਾਰਡ ਬਣਾਉਣ ‘ਚ ਕਾਮਯਾਬ ਰਹੀ। ਸੂਜੀ 10 ਦੇਸ਼ਾਂ ਵਿੱਚ ਟੀ-20 ਅਰਧ ਸੈਂਕੜੇ ਲਗਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਬੇਟਸ ਨੇ ਸ਼੍ਰੀਲੰਕਾ ਦੇ ਨਾਲ-ਨਾਲ ਭਾਰਤ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਆਇਰਲੈਂਡ ਵਿੱਚ ਅਰਧ ਸੈਂਕੜੇ ਲਗਾਏ ਹਨ।