Commonwealth Games ਦੇ ਸ਼ੁਰੂ ਹੋਣ ਤੋਂ ਪਹਿਲਾ ਨਿਊਜ਼ੀਲੈਂਡ ਨੂੰ ਇੱਕ ਝਟਕਾ ਲੱਗਿਆ ਹੈ, ਦਰਅਸਲ ਟੀਮ ਦਾ ਇੱਕ ਮੈਂਬਰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਹਾਲਾਂਕਿ ਖਿਡਾਰੀ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਨਿਊਜ਼ੀਲੈਂਡ ਦਾ ਇੱਕ ਅਥਲੀਟ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਬਰਮਿੰਘਮ ਵਿੱਚ ਏਕਾਂਤਵਾਸ ਹੈ, ਪਰ ਸ਼ੈੱਫ ਡੀ ਮਿਸ਼ਨ ਨਾਈਜੇਲ ਐਵਰੀ ਦਾ ਕਹਿਣਾ ਹੈ ਕਿ ਟੀਮ ਕੁੱਲ ਮਿਲਾ ਕੇ ਚੰਗੀ ਸਥਿਤੀ ਵਿੱਚ ਹੈ। ਹਾਲਾਂਕਿ ਬਰਮਿੰਘਮ ਵਿੱਚ ਬਹੁਤ ਘੱਟ ਕੋਵਿਡ ਪ੍ਰੋਟੋਕੋਲ ਹਨ ਅਤੇ ਇੱਕ ਸਕਾਰਾਤਮਕ ਟੈਸਟ ਜ਼ਰੂਰੀ ਤੌਰ ‘ਤੇ ਇੱਕ ਅਥਲੀਟ ਨੂੰ ਖੇਡਾਂ ਵਿੱਚ ਭਾਗ ਲੈਣ ਤੋਂ ਬਾਹਰ ਨਹੀਂ ਕਰੇਗਾ। ਨਿਊਜ਼ੀਲੈਂਡ ਓਲੰਪਿਕ ਕਮੇਟੀ ਦੇ ਸ਼ੈੱਫ ਡੀ ਮਿਸ਼ਨ ਨਾਈਜੇਲ ਐਵਰੀ ਨੇ ਕਿਹਾ ਕਿ ਟੀਮ ਨੇ ਬਰਮਿੰਘਮ ਵਿੱਚ ਕਿਸੇ ਵੀ ਸਕਾਰਾਤਮਕ ਟੈਸਟ ਦੇ ਨਤੀਜਿਆਂ ਤੋਂ ਪਹਿਲਾਂ ਹੀ ਟੀਮ ਨੇ ਵਾਧੂ ਟੈਸਟ ਕੀਤੇ ਹਨ। ਦੱਸ ਦੇਈਏ ਕਿ ਉਦਘਾਟਨੀ ਸਮਾਰੋਹ ਇਸ ਸ਼ੁੱਕਰਵਾਰ ਹੋਣਾ ਹੈ।
