ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਤੋਂ ਨਰਸਾਂ ਨੇ ਹੜਤਾਲ ਦੀ ਤਿਆਰੀ ਕਰ ਲਈ ਹੈ। ਜੇਕਰ ਨਰਸਾਂ ਇੱਕ ਵੋਟ ਵਿੱਚ ਇਸ ਲਈ ਸਹਿਮਤ ਹੁੰਦੀਆਂ ਹਨ ਤਾਂ ਨਰਸਾਂ ਦੀ ਅਗਲੀ ਹੜਤਾਲ ਅਗਲੇ ਮਹੀਨੇ ਦੇ ਅੰਤ ਵਿੱਚ 24 ਘੰਟਿਆਂ ਲਈ ਹੋ ਸਕਦੀ ਹੈ। ਨਰਸਾਂ ਦੀ ਸੰਸਥਾ, ਯੂਨੀਅਨ ਦੇ ਲੱਗਭਗ 30,000 ਮੈਂਬਰ ਤਿੰਨ ਹਫ਼ਤੇ ਪਹਿਲਾਂ ਵੀ ਅੱਠ ਘੰਟੇ ਲਈ ਹੜਤਾਲ ‘ਤੇ ਚਲੇ ਗਏ ਸਨ ਅਤੇ ਦੇਸ਼ ਭਰ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਜ਼ਿਲ੍ਹਾ ਸਿਹਤ ਬੋਰਡ ਨਾਲ ਤਨਖਾਹ ਦੇ ਪ੍ਰਸਤਾਵ ਨੂੰ ਲੈ ਕੇ ਗੱਲਬਾਤ ਵਿੱਚ ਵਾਪਿਸ ਆ ਗਏ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ, ਖ਼ਾਸਕਰ ਜਦੋਂ ਬਹੁਤ ਸਾਰੀਆਂ ਨਰਸਾਂ ਨੂੰ ਹਰ ਦਿਨ Stretched ਕੀਤਾ ਜਾਂਦਾ ਹੈ।
ਅਗਲੇ ਹਫਤੇ ਤੱਕ ਨਰਸਾਂ ਵੱਲੋ ਵੋਟ ਪਾਈ ਜਾਣੀ ਹੈ ਕਿ ਕੀ ਤਿੰਨ ਹੋਰ ਵਾਰ ਕੰਮ ਰੋਕਣਾ ਹੈ, 29-30 ਜੁਲਾਈ ਨੂੰ 24 ਘੰਟਿਆਂ ਲਈ, 19 ਅਗਸਤ ਨੂੰ ਅੱਠ ਘੰਟਿਆਂ ਲਈ, ਅਤੇ 9-10 ਸਤੰਬਰ ਨੂੰ 24 ਘੰਟਿਆਂ ਲਈ। ਜ਼ਿਲ੍ਹਾ ਸਿਹਤ ਬੋਰਡ ਨੇ ਕਿਹਾ ਕਿ ਉਹ ਨਿਰਾਸ਼ ਹਨ ਕਿ ਨਰਸਾਂ ਇਸ ਮਾਮਲੇ ‘ਤੇ ਵੋਟਿੰਗ ਕਰ ਰਹੀਆਂ ਸਨ ਜਦਕਿ ਅਜੇ ਗੱਲਬਾਤ ਜਾਰੀ ਹੈ।
Wairarapa ਡੀਐਚਬੀ ਦੇ ਮੁੱਖ ਕਾਰਜਕਾਰੀ ਡੇਲ ਓਲਿਫ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਅਨ ਨੂੰ ਮਿਲਣ ਲਈ ਸਖਤ ਮਿਹਨਤ ਕੀਤੀ ਸੀ, ਉਨ੍ਹਾਂ ਦੀਆਂ 63 ਮੰਗਾਂ ਵਿੱਚੋਂ ਅੱਧੀਆਂ ਤੋਂ ਵੱਧ ਮੰਗਾਂ ‘ਤੇ ਸਹਿਮਤੀ ਹੋਈ ਸੀ। ਪਰ ਯੂਨੀਅਨ ਨੇ ਕਿਹਾ ਕਿ DHBs ਨੇ ਅਜੇ ਤੱਕ ਨਰਸਾਂ ਨੂੰ ਅਦਾਇਗੀ ਕਰਨ ਦੀ ਮੁੱਖ ਸਮੱਸਿਆ ਦਾ ਹੱਲ ਨਹੀਂ ਕੀਤਾ। ਅਗਲੇ ਹਫਤੇ ਨਰਸਾਂ ਦੇ ਵੋਟਾਂ ਦੇ ਨਤੀਜੇ ਆਉਣ ਦੇ ਨਤੀਜੇ ਵਜੋਂ, ਇਸ ਹਫਤੇ ਦੋ Mediation ਸੈਸ਼ਨ ਵੀ ਹੋਣੇ ਹਨ।