ਨਿਊਜੀਲੈਂਡ ਸਰਕਾਰ ਅਤੇ ਨਰਸਾਂ ਵਿਚਕਾਰ ਸ਼ੁਰੂ ਹੋਇਆ ਕਲੇਸ਼ ਅਜੇ ਵੀ ਖਤਮ ਨਹੀਂ ਹੋਇਆ ਹੈ। ਦਰਅਸਲ ਨਰਸਾਂ ਨੇ DHBs ਦੁਆਰਾ ਕੀਤੀ ਗਈ ਤਨਖਾਹ ਵਿੱਚ ਵਾਧੇ ਦੀ ਤਾਜ਼ਾ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ, ਭਾਵ ਸੰਭਾਵਿਤ ਹੜਤਾਲਾਂ ਦਾ ਫੈਸਲਾ ਅਜੇ ਵੀ ਟੇਬਲ ‘ਤੇ ਹੈ। ਲੀਡ ਐਡਵੋਕੇਟ ਡੇਵਿਡ ਵੇਟ ਨੇ ਕਿਹਾ ਕਿ ਡੀਐਚਬੀ ਨੇ ਤਨਖਾਹਾਂ ‘ਤੇ ਕਈ ਕਦਮ ਚੁੱਕੇ ਹਨ ਪਰ ਪ੍ਰਸਤਾਵ ਵਿੱਚ ਬਹੁਤ ਸਾਰੀਆਂ ਅਸਪਸ਼ਟਤਾਵਾਂ ਸਨ।
ਉਨ੍ਹਾਂ ਕਿਹਾ ਕਿ 19 ਅਗਸਤ (8 ਘੰਟੇ) ਅਤੇ 9-10 ਸਤੰਬਰ (24 ਘੰਟੇ) ਲਈ ਯੋਜਨਾਬੱਧ ਹੜਤਾਲਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਕੋਈ ਸਵੀਕਾਰਯੋਗ ਪੇਸ਼ਕਸ਼ ਨਹੀਂ ਕੀਤੀ ਜਾਂਦੀ। ਨਰਸਾਂ ਦੇ ਯੂਨੀਅਨ ਮੈਂਬਰਾਂ ਨੂੰ ਬੀਤੀ ਸ਼ਾਮ 7 ਵਜੇ ਇਸ ਫੈਸਲੇ ਬਾਰੇ ਸੂਚਿਤ ਕੀਤਾ ਗਿਆ, ਜਿਸ ਦੇ ਬਾਅਦ ਜ਼ਿਲ੍ਹਾ ਸਿਹਤ ਬੋਰਡ ਨੇ ਜਾਣਕਰੀ ਸਾਂਝੀ ਕੀਤੀ। ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਕਦੋਂ ਅਤੇ ਕਿੰਝ ਹੁੰਦਾ ਹੈ।