ਪਿਛਲੇ ਲੰਮੇ ਸਮੇਂ ਤੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸਕੀਮ ਕਾਫੀ ਜਿਆਦਾ ਚਰਚਾ ਦੇ ਵਿੱਚ ਹੈ। ਹੁਣ ਇਸੇ ਸਕੀਮ ਨਾਲ ਜੁੜਿਆ ਇੱਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ 2 ਨਰਸਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਇਨ੍ਹਾਂ ਨਰਸਾਂ ਨੂੰ ਇਮਪਲਾਇਰ ਡਿਓਕੇਅਰ ਪਰਸਨਲ ਵੱਲੋਂ ਕੰਮ ਨਹੀਂ ਦਿੱਤਾ ਗਿਆ। ਸਥਾਨਕ ਰਿਪੋਰਟ ਅਨੁਸਾਰ ਕਾਂਟਰੇਕਟ ਮੁਤਾਬਿਕ ਇਨ੍ਹਾਂ ਨਰਸਾਂ ਨੂੰ ਨਿਊਜੀਲੈਂਡ ਪੁੱਜਣ ‘ਤੇ ਡਿਓਕੇਅਰ ਨੇ ਕੰਮ ਦੇਣਾ ਸੀ, ਪਰ ਜਦੋਂ ਇਹ ਨਰਸਾਂ ਇੱਥੇ ਪੁੱਜੀਆਂ ਤਾਂ ਡਿਓਕੇਅਰ ਨੇ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਨਰਸਾਂ ਨੂੰ ਹੋਰ ਇਮਪਲਾਇਰ ਲੱਭਣ ਲਈ ਆਖ ਦਿੱਤਾ। ਪਰ ਐਕਰੀਡੇਟਡ ਵਰਕ ਵੀਜਾ ਸ਼੍ਰੇਣੀ ਤਹਿਤ ਆਏ ਕਰਮਚਾਰੀਆਂ ਨੂੰ ਕੰਮ ਲੱਭਣਾ ਆਸਾਨ ਨਹੀਂ ਹੁੰਦਾ, ਜਿਸ ਕਾਰਨ ਇਹ ਨਰਸਾਂ ਬੀਤੀ ਦਸੰਬਰ ਤੋਂ ਧੱਕੇ ਖਾ ਰਹੀਆਂ ਹਨ। ਰਿਪੋਰਟ ਅਨੁਸਾਰ ਇਨ੍ਹਾਂ ਨਾਲ ਕੁਝ ਹੋਰ ਨਰਸਾਂ ਵੀ ਨਿਊਜ਼ੀਲੈਂਡ ਪੁੱਜੀਆਂ ਸਨ, ਪਰ ਉਨ੍ਹਾਂ ‘ਚੋਂ ਕਿਸੇ ਨੇ ਵੀ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਦਿਖਾਈ। ਇੰਨ੍ਹਾਂ ਹੀ ਨਹੀਂ ਨਰਸਾਂ ਨੇ ਭਾਰਤੀ ਹਾਈ ਕਮਿਸ਼ਨ ਅਤੇ ਇੰਡੀਆ ਪੁਲਿਸ ਕੋਲ ਵੀ ਏਜੰਟ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਹੈ ਕਿ $25,000 ਖਰਚਕੇ ਵੀ ਉਨ੍ਹਾਂ ਨੂੰ ਨਿਊਜੀਲੈਂਡ ਪੁੱਜਣ ‘ਤੇ ਕੰਮ ਨਹੀਂ ਮਿਲਿਆ।