ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ ਫੈਸਲਾ ਵੀ ਅਜਿਹਾ ਜਿਸ ਦੀ ਸੈਂਕੜੇ ਲੋਕਾਂ ਦੇ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਦਰਅਸਲ ਸਰਕਾਰ ਨੇ ਹੁਣ ਨਿਊਜੀਲੈਂਡ ਦੀਆਂ ਕਰੀਬ 30,000 ਨਰਸਾਂ ਦੀ ਤਨਖਾਹ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਮਗਰੋਂ ਹੁਣ ਨਿਊਜੀਲੈਂਡ ਦੀਆਂ ਨਰਸਾਂ ਨੂੰ ਆਸਟ੍ਰੇਲੀਆ ਜਾਕੇ ਕੰਮ ਕਰਨ ਦੀ ਜ਼ਰੂਰਤ ਨਹੀਂ ਪਏਗੀ। ਨਰਸਾਂ ਦੇ ਸਬੰਧੀ ਲਏ ਗਏ ਫੈਸਲੇ ਨੂੰ ਲੈ ਕੇ ਅੰਤਰਿਮ ਆਰਡਰ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਨੇ ਫੈਸਲਾ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਹ ਵਾਧਾ ਕਦੋਂ ਅਤੇ ਕਿਵੇਂ ਲਾਗੂ ਹੋਵੇਗਾ, ਇਸ ਲਈ ਯੋਜਨਾ ਬਣਾਈ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਅਜਿਹਾ ਇਸ ਲਈ ਹੈ ਕਿਉਂਕਿ ਟੀ ਵਾਟੂ ਓਰਾ 20 ਵੱਖੋ-ਵੱਖ ਪੇਅ ਰੋਲ ਵਰਤ ਰਹੀ ਹੈ ਅਤੇ ਅਜਿਹੇ ਵਿੱਚ ਇਹ ਫੈਸਲਾ ਅਮਲ ਵਿੱਚ ਲਿਆਉਣਾ ਕਾਫੀ ਔਖਾ ਸਾਬਿਤ ਹੋ ਸਕਦਾ ਹੈ।