ਆਕਲੈਂਡ ਦੇ North Shore ‘ਤੇ ਮਰੇਸ ਬੇਅ ‘ਚ ਵਾਪਰੀ ਘਟਨਾ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਇਸ ਘਟਨਾ ਨੂੰ ਲੈ ਕੇ ਹਿਰਾਸਤ ਵਿੱਚ ਹੈ ਜਿਸ ਵਿੱਚ ਉਹ “ਕਈ ਲੋਕ” ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ, ਇਸ ਸ਼ੁਰੂਆਤੀ ਪੜਾਅ ‘ਤੇ ਅਸੀਂ ਅਜੇ ਵੀ ਸੱਟਾਂ ਦੀ ਸਹੀ ਸੰਖਿਆ ਅਤੇ ਪ੍ਰਕਿਰਤੀ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਹੇ ਹਾਂ। ਇੱਕ ਵਿਅਕਤੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਪੁੱਛਗਿੱਛ ਵਿੱਚ ਸਾਡੀ ਮਦਦ ਕਰ ਰਿਹਾ ਹੈ।”
ਦਰਅਸਲ ਇੱਕ ਵਿਅਕਤੀ ਵਲੋਂ ਮਰੇਜ਼ ਬੇਅ ਵਿੱਚ ਛੁਰੇ ਨਾਲ ਕਈ ਲੋਕਾਂ ਨੂੰ ਜਖਮੀ ਕੀਤਾ ਗਿਆ ਹੈ, ਇਸ ਘਟਨਾ ਵਿੱਚ ਕਈ ਮਹਿਲਾਵਾਂ ਵੀ ਜਖਮੀ ਹੋਈਆਂ ਦੱਸੀਆਂ ਜਾ ਰਹੀਆਂ ਹਨ। ਉੱਥੇ ਹੀ ਮੌਕੇ ਤੋਂ ਕਈ ਲੋਕ ਜੋ ਕਿ ਬੱਚਿਆਂ ਸਮੇਤ ਘੁੰਮ ਰਹੇ ਸੀ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਹੈ।