ਨਿਊਜ਼ੀਲੈਂਡ ‘ਚ ਵੱਡੀ ਗਿਣਤੀ ‘ਚ ਛੋਟੀ ਉਮਰ ਦੇ ਬੱਚੇ ਲਗਾਤਾਰ ਗਲਤ ਸੰਗਤ ‘ਚ ਫਸਦੇ ਨਜ਼ਰ ਆ ਰਹੇ ਹਨ। ਜਵਾਕਾਂ ਦੀ ਗਲਤ ਸੰਗਤ ਨੇ ਜਿੱਥੇ ਮਾਪਿਆਂ ਦੀ ਚਿੰਤਾ ਵਧਾਈ ਹੋਈ ਹੈ ਉੱਥੇ ਹੀ ਉਨ੍ਹਾਂ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਬਿਪਤਾ ‘ਚ ਪਾਇਆ ਹੋਇਆ ਹੈ। ਪਰ ਹੁਣ ਮਾਪਿਆਂ ਤੇ ਪ੍ਰਸ਼ਾਸਨ ਦੀ ਚਿੰਤਾ ਵਧਾਉਣ ਵਾਲਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੱਚੇ ਜਿਨ੍ਹਾਂ ਦੀ ਉਮਰ 15 ਸਾਲਾਂ ਤੋਂ ਵੀ ਘੱਟ ਹੈ ਉਹ ਹੁਣ ਨਸ਼ੇ ਦੀ ਆਦਤ ਪੂਰੀ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ (ਫੇਸਬੁੱਕ, ਇੰਸਟਾਗਰਾਮ, ਸਨੇਪਚੇਟ) ਦੀ ਵਰਤੋਂ ਕਰ ਰਹੇ ਹਨ। ਬੱਚਿਆਂ ਨੇ ਮਾਪਿਆਂ ਸਾਹਮਣੇ ਕਬੂਲਿਆ ਹੈ ਵੱਡੀ ਗਿਣਤੀ ‘ਚ ਅਜਿਹਾ ਤਸਕਰ ਹਨ ਜੋ ਇੰਨਾਂ ਪਲੇਟਫਾਰਮਾਂ ਜ਼ਰੀਏ ਨਸ਼ੀਲੇ ਪਦਾਰਥ ਵੀਡ, ਕੈਟਾਮਾਈਨ ਆਦਿ ਵੇਚਦੇ ਹਨ ਅਤੇ ਇਨ੍ਹਾਂ ਨੂੰ ਊਬਰ ਈਟਸ ਦੇ ਆਰਡਰਾਂ ਦੀ ਆੜ ਵਿੱਚ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਗੰਭੀਰ ਮਸਲੇ ਨੇ ਹੁਣ ਸਭ ਦੀ ਚਿੰਤਾ ਵਧਾ ਦਿੱਤੀ ਹੈ।
![Now the dr--ug is being sold on](https://www.sadeaalaradio.co.nz/wp-content/uploads/2024/10/WhatsApp-Image-2024-10-06-at-8.59.27-AM-950x534.jpeg)