ਨਿਊਜ਼ੀਲੈਂਡ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ ਹੁਣ ਨਿਊਜ਼ੀਲੈਂਡ ਦੇ ਪੀਆਰ ਜਾਂ ਸਿਟੀਜਨ ਜੋ ਆਪਣੇ ਪਾਰਟਨਰ ਨਾਲ ਘੱਟੋ-ਘੱਟ ਬੀਤੇ 12 ਮਹੀਨਿਆਂ ਤੋਂ ਰਹਿ ਰਹੇ ਹਨ, ਉਨ੍ਹਾਂ ਲਈ ਵਰਕ ਵੀਜਾ ਜਾਂ ਵੀਜੀਟਰ ਵੀਜਾ ਦਾ ਸਮਾਂ 2 ਸਾਲ ਤੋਂ ਵਧਾਕੇ 3 ਸਾਲ ਕਰ ਦਿੱਤਾ ਗਿਆ ਹੈ। ਇਹ ਅਹਿਮ ਫੈਸਲਾ 1 ਅਕਤੂਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ। NZ ਸਰਕਾਰ ਦੇ ਵੱਲੋਂ ਲਗਾਤਾਰ ਇਮੀਗ੍ਰੇਸ਼ਨ ਸਿਸਟਮ ਨੂੰ ਇੱਕ ਵਿਸ਼ਵ ਪੱਧਰ ਦਾ ਇਮੀਗ੍ਰੇਸ਼ਨ ਸਿਸਟਮ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਕਦਮਾਂ ਨਾਲ ਦੇਸ਼ ਦੀ ਅਰਥਵਿਵਸਥਾ ਲਈ ਲੋੜੀਂਦੇ ਸਕਿੱਲ ਨੂੰ ਨਿਊਜ਼ੀਲੈਂਡ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਇਸ ਫੈਸਲੇ ਦੇ ਨਾਲ ਹੁਣ ਪਾਰਟਨਰ ਦੀ ਰੈਜੀਡੈਂਸੀ ਅਪਲਾਈ ਕਰਨ ਮੌਕੇ ਵੀ ਕਾਫੀ ਫਾਇਦਾ ਮਿਲੇਗਾ।
