[gtranslate]

Novavax Covid ਵੈਕਸੀਨ ਨੂੰ ਨਿਊਜ਼ੀਲੈਂਡ ‘ਚ ਵਰਤੋਂ ਲਈ ਦਿੱਤੀ ਗਈ ਮਨਜ਼ੂਰੀ

novavax covid vaccine approved

Novavax ਦੀ Covid-19 ਵੈਕਸੀਨ Nuvaxovid ਨੂੰ ਨਿਊਜ਼ੀਲੈਂਡ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨੂੰ ਪਿਛਲੇ ਮਹੀਨੇ ਨਿਊਜ਼ੀਲੈਂਡ ਦੀਆਂ mediines ਰੈਗੂਲਰ ਮੇਡਸੇਫ਼ ਦੁਆਰਾ ਆਰਜ਼ੀ ਪ੍ਰਵਾਨਗੀ ਦਿੱਤੀ ਗਈ ਸੀ। ਨੁਵੈਕਸੋਵਿਡ ਵਿੱਚ SARS-COV-2 ਸਪਾਈਕ ਪ੍ਰੋਟੀਨ ਦੀ ਇੱਕ ਕਾਪੀ ਸ਼ਾਮਿਲ ਹੈ, ਜੋ ਸਰੀਰ ਨੂੰ ਸਿਖਾਉਂਦੀ ਹੈ ਕਿ ਕਿਵੇਂ COVID-19 ਨੂੰ ਪਛਾਣਨਾ ਹੈ ਅਤੇ ਉਸ ਨਾਲ ਕਿਵੇਂ ਲੜਨਾ ਹੈ।

ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਵੈਕਸੀਨ ਦਾ ਆਉਣਾ “ਕੋਵਿਡ -19 ਦੇ ਵਿਰੁੱਧ ਟੀਕਾ ਲਗਵਾਉਣ ਲਈ ਲੋੜੀਂਦਾ ਵਾਧੂ ਉਤਸ਼ਾਹ” ਹੋਵੇਗਾ। ਸਿਹਤ ਦੇ ਡਾਇਰੈਕਟਰ-ਜਨਰਲ ਡਾਕਟਰ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਿਹਤ ਅਧਿਕਾਰੀ ਅਗਲੇ ਕੁਝ ਹਫ਼ਤਿਆਂ ਵਿੱਚ ਟੀਕੇ ਦੀ ਡਿਲਿਵਰੀ ਦੀ ਉਮੀਦ ਕਰ ਰਹੇ ਹਨ। ਹਿਪਕਿਨਸ ਨੇ ਕਿਹਾ ਕਿ ਪਹਿਲੀ ਖੁਰਾਕ ਇਸ ਮਹੀਨੇ ਨਿਊਜ਼ੀਲੈਂਡ ਪਹੁੰਚਣ ਦੀ ਉਮੀਦ ਹੈ। Novavax ਨਾਲ ਸਮਝੌਤਾ 10.72 ਮਿਲੀਅਨ ਖੁਰਾਕਾਂ ਲਈ ਹੈ।

Leave a Reply

Your email address will not be published. Required fields are marked *