ਨੌਰਥਲੈਂਡ ਦੇ ਕਾਵਾਕਾਵਾ ਵਿਖੇ ਸਟੇਟ ਹਾਈਵੇਅ 11 ‘ਤੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਕਾਰਾਂ ਪਹੀਆ ਰੋਡ (SH11) ‘ਤੇ, ਲੇਮੈਨਸ ਹਿੱਲ ਦੇ ਹੇਠਾਂ ਨੇੜੇ ਹਾਦਸੇ ਵਿੱਚ ਸ਼ਾਮਿਲ ਸਨ। ਘਟਨਾ ਸ਼ਨੀਵਾਰ ਸ਼ਾਮ 4.40 ਵਜੇ ਦੇ ਕਰੀਬ ਵਾਪਰੀ ਦੱਸੀ ਗਈ ਹੈ। ਘਟਨਾ ਸਥਾਨ ‘ਤੇ ਐਮਰਜੈਂਸੀ ਸੇਵਾਵਾਂ ਦੇ ਕੰਮ ਕਰਦੇ ਸਮੇ ਹੋਏ ਡਾਇਵਰਸ਼ਨ ਸਥਾਪਤ ਕੀਤੇ ਗਏ ਸਨ, ਅਤੇ ਪੁਲਿਸ ਨੇ ਕਿਹਾ ਕਿ ਰਾਤ 10 ਵਜੇ ਤੱਕ ਸੜਕ ਦੁਬਾਰਾ ਖੁੱਲ੍ਹ ਗਈ ਸੀ।
