ਮੌਜੂਦਾ ਸਮੇਂ ‘ਚ ਜਿੱਥੇ ਵੱਡੀ ਗਿਣਤੀ ‘ਚ ਲੋਕ ਨਿਊਜ਼ੀਲੈਂਡ ਨੂੰ ਛੱਡ ਗੁਆਂਢੀ ਮੁਲਕ ਆਸਟ੍ਰੇਲੀਆ ਦਾ ਰੁੱਖ ਕਰ ਰਹੇ ਹਨ। ਉੱਥੇ ਹੀ ਇੱਕ ਜੋੜਾ ਅਜਿਹਾ ਵੀ ਹੈ ਜੋ 2 ਦਹਾਕੇ ਤੱਕ ਆਸਟ੍ਰੇਲੀਆ ‘ਚ ਰਹਿਣ ਮਗਰੋਂ ਫਿਰ ਆਪਣੇ ਮੁਲਕ ਪਰਤਿਆ ਹੈ। ਅਸੀਂ ਗੱਲ ਕਰ ਰਹੇ ਹਾਂ ਸ਼ੇਰਨ ਤੇ ਗੋਰਡਨ ਬੂਥ ਦੀ ਜੋ ਕੁਈਨਜ਼ਲੈਂਡ ਵਿਖੇ ਰਹਿੰਦੇ ਸਨ ਤੇ ਚੰਗੀਆਂ ਨੌਕਰੀਆਂ ਕਰਦੇ ਸਨ। ਪਰ ਹੁਣ ਉਨ੍ਹਾਂ ਨੇ ਫਿਰ ਤੋਂ ਆਪਣੇ ਦੇਸ਼ ‘ਚ ਵਾਪਸੀ ਕੀਤੀ ਹੈ ਇਸ ਪਿੱਛੇ ਉਨ੍ਹਾਂ ਤਰਕ ਦਿੰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ‘ਚ ਤੁਹਾਨੂੰ ਚੰਗੀ ਨੌਕਰੀ, ਚੰਗਾ ਪੈਸਾ, ਵਧੇਰੇ ਚੰਗੇ ਮੌਕੇ ਜ਼ਰੂਰ ਮਿਲਦੇ ਹਨ ਪਰ ਨਿਊਜ਼ੀਲੈਂਡ ਵਾਲਿਆਂ ‘ਚ ਜੋ ਆਪਣਾਪਣ ਹੈ, ਉਹ ਆਸਟ੍ਰੇਲੀਆ ਵਿੱਚ ਕਿਤੇ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਉਥੋ ਦੇ ਲੋਕ ਜਿਆਦਾ ਰੁੱਝੇ ਹੋਏ, ਘੱਟ ਦੋਸਤ ਬਨਾਉਣ ਵਾਲੇ ਤੇ ਆਪਣੇ ਆਪ ਵਿੱਚ ਮਸਤ ਰਹਿਣ ਵਾਲੇ ਹਨ। ਖਾਸ ਗੱਲ ਹੈ ਕਿ ਸਿਰਫ ਜੋੜਾ ਹੀ ਨਹੀਂ ਬਲਕਿ ਉਨ੍ਹਾਂ ਦਾ ਬੇਟਾ ਵੀ ਆਪਣੇ ਪਰਿਵਾਰ ਨਾਲ ਇੱਥੇ ਆਕੇ ਰਹਿਣ ਲੱਗਿਆ ਹੈ।