ਨੌਰਥਲੈਂਡ ਕੇਬਸ ਪਾਪਾਕੁਰਾ ਦਾ ਇੱਕ ਡਰਾਈਵਰ ਇਸ ਸਮੇਂ ਕਾਫੀ ਜਿਆਦਾ ਚਰਚਾ ਦੇ ਵਿੱਚ ਹੈ। ਦਰਅਸਲ ਇਸ ਡਰਾਈਵਰ ਨੇ 2 ਵੱਖੋ-ਵੱਖ ਗ੍ਰਾਹਕਾਂ ਤੋਂ ਸਿਰਫ 3 ਕੁ ਕਿਲੋਮੀਟਰ ਰਾਈਡ ਦੇ ਸੈਂਕੜੇ ਡਾਲਰ ਚਾਰਜ ਕੀਤੇ ਸਨ। ਇਸ ਮਾਮਲੇ ਨੂੰ ਲੈ ਕੇ ਇੱਕ ਗਾਹਕ ਨੇ ਤਾਂ ਪੁਲਿਸ ਕੋਲ ਸ਼ਕਾਇਤ ਵੀ ਦਰਜ ਕਰਵਾ ਦਿੱਤੀ ਹੈ। ਇੱਕ ਰਿਪੋਰਟ ਅਨੁਸਾਰ ਆਪਣੀ ਧੀ ਨਾਲ ਆ ਰਹੀ ਲੀਡੀਆ ਨੂੰ ਇਸ ਡਰਾਈਵਰ ਨੇ ਪਹਿਲਾਂ ਤਾਂ $195.80 ਚਾਰਜ ਐਕਟੀਵੇਸ਼ਨ ਫੀਸ ਲਾਈ ਤੇ ਫਿਰ ਨਾਲ ਹੀ $75 ਰਾਈਡ ਦੇ ਚਾਰਜ ਕੀਤੇ। ਇਸੇ ਤਰ੍ਹਾਂ ਇੱਕ ਹੋਰ ਜੋੜੇ ਨੂੰ ਸਿਰਫ 3 ਕਿਲੋਮੀਟਰ ਦੀ ਰਾਈਡ ਦੇ $16 ਤੈਅ ਕਰਕੇ $176 ਕਾਰਡ ਰਾਂਹੀ ਉਗਰਾਹੇ ਗਏ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
