ਬਾਲੀਵੁੱਡ ਇੰਡਸਟਰੀ ‘ਤੇ ਕੋਰੋਨਾ ਦਾ ਕਹਿਰ ਜਾਰੀ ਹੈ। ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਠੀਕ ਹੋਣ ਤੋਂ ਬਾਅਦ ਹੁਣ ਅਦਾਕਾਰਾ ਨੋਰਾ ਫਤੇਹੀ ਨੂੰ ਕਰੋਨਾ ਹੋ ਗਿਆ ਹੈ । ਨੋਰਾ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨੋਰਾ ਫਿਲਹਾਲ ਕੁਆਰੰਟੀਨ ਵਿੱਚ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ।
ਇਸ ਸਬੰਧੀ ਨੋਰਾ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਨੋਰਾ ਫਤੇਹੀ ਵੱਲੋਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਨੋਰਾ 28 ਦਸੰਬਰ ਨੂੰ ਕਰੋਨਾ ਪੌਜੇਟਿਵ ਪਾਈ ਗਈ ਹੈ। ਨੋਰਾ ਫਤੇਹੀ ਨਿਯਮਾਂ ਦੀ ਪਾਲਣਾ ਕਰ ਰਹੀ ਹੈ। ਉਹ ਡਾਕਟਰਾਂ ਦੀ ਨਿਗਰਾਨੀ ਹੇਠ ਕੁਆਰੰਟੀਨ ਵਿੱਚ ਹੈ। ਇਸਦੇ ਨਾਲ ਹੀ BMC ਦਾ ਵੀ ਸਹਿਯੋਗ ਕਰ ਰਹੀ ਹੈ।