ਇੱਕ ਆਸਟ੍ਰੇਲੀਆਈ ਕਾਮੇਡੀਅਨ ਨੇ ਨਿਊਜ਼ੀਲੈਂਡ ਦੇ ਸਫ਼ਰ ਲਈ ਢਿੱਲੇ ਰਵੱਈਏ ਦਾ ਮਜ਼ਾਕ ਉਡਾਇਆ ਹੈ, ਇਹ ਦੱਸਦਿਆਂ ਕਿ ਕਿਵੇਂ ਉਸਨੂੰ ਇੱਕ ਵਾਰ ਉਸਦੇ ਪਾਸਪੋਰਟ ਤੋਂ ਬਿਨਾਂ ਹਵਾਈ ਜਹਾਜ਼ ਵਿੱਚ ਚੜ੍ਹਾਇਆ ਗਿਆ ਸੀ। ਦਰਅਸਲ ਇੰਟਰਨੈਟ ‘ਤੇ ਇਸ ਵੇਲੇ ਇੱਕ ਵੀਡੀਓ, ਜਿਸਦੀ ਕੈਪਸ਼ਨ ‘ਨੋ ਪਾਸਪੋਰਟ, ਨੋ ਵਰੀ, ਹੈ, ਕਾਫੀ ਵਾਇਰਲ ਹੋ ਚੁੱਕੀ ਹੈ। ਇਸ ਵਿੱਚ ਰਾਈਸ ਨਿਕੋਲਸਨ ਨੇ ਇਹ ਵਰਣਨ ਕਰਦੇ ਹੋਏ ਕਿ ਕਿਵੇਂ ਉਹ ਆਕਲੈਂਡ ਹਵਾਈ ਅੱਡੇ ‘ਤੇ ਆਸਟ੍ਰੇਲੀਆ ਲਈ ਫਲਾਈਟ ਹੋਮ ਲਈ ਚੈੱਕ ਇਨ ਕਰ ਰਿਹਾ ਸੀ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਹ ਯਾਤਰਾ ਲਈ ਮਹੱਤਵਪੂਰਣ ਦਸਤਾਵੇਜ਼ ਯਾਨੀ ਕਿ ਪਾਸਪੋਰਟ ਭੁੱਲ ਗਿਆ ਹੈ।
ਕਾਮੇਡੀਅਨ ਨੇ ਕਿਹਾ, “ਮੈਨੂੰ ਸਚਮੁੱਚ ਵਾਪਿਸ ਆਉਣ 0ਦੀ ਜ਼ਰੂਰਤ ਸੀ, ਇਸਲਈ ਮੈਂ ਡੈਸਕ ‘ਤੇ ਬੈਠੇ ਵਿਅਕਤੀ ਨਾਲ ਗੱਲ ਕੀਤੀ, ਅਤੇ ਉਸਨੇ ਬਸ ਕਿਹਾ, ‘ਕੋਈ ਚਿੰਤਾ ਨਹੀਂ ਭਰਾ, ਆਓ ਕੈਨਬਰਾ ਨੂੰ ਕਾਲ ਕਰੀਏ।” ਕਾਲ ਕਰਨ ਤੋਂ ਬਾਅਦ ਵਾਪਿਸ ਪੁੱਜੇ ਅਧਿਕਾਰੀ ਨੇ ਮੁਸਕਰਾਉਂਦੇ ਹੋਏ ਕਿਹਾ ਹੈ ਕਿ ਹੁਣ ਉਹ ਨਿਸ਼ਚਿੰਤ ਹੋਕੇ ਜਾ ਸਕਦੇ ਹਨ, ਬੱਸ ਉਨ੍ਹਾਂ ਨੂੰ ਆਪਣੀ ਸ਼ਨਾਖਤ ਅਧਿਕਾਰੀ ਨੂੰ ਤਸਦੀਕ ਕਰਵਾਉਣੀ ਪਈ। ਇੰਟਰਵਿਊ ਦੀ ਇੱਕ ਕਲਿੱਪ, “‘ਨੋ ਪਾਸਪੋਰਟ, ਨੋ ਵਰੀ,” ਸਿਰਲੇਖ ਵਾਲੀ, ਨੂੰ TikTok ‘ਤੇ 800,000 ਤੋਂ ਵੱਧ ਵਾਰ ਦੇਖਿਆ ਗਿਆ ਹੈ।