ਕੋਰੋਨਾ ਵਾਇਰਸ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚਾ ਰਿਹਾ ਹੈ। ਹਾਲਾਂਕਿ ਹੁਣ ਪਿਛਲੇ ਕੁੱਝ ਦਿਨਾਂ ਤੋਂ ਪੂਰੇ ਵਿਸ਼ਵ ਦੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਭਾਵੇ ਕਮੀ ਜਰੂਰ ਆਈ ਹੈ, ਪਰ ਖਤਰਾ ਅਜੇ ਵੀ ਟਲਿਆ ਨਹੀਂ ਹੈ। ਉੱਥੇ ਨਿਊਜ਼ੀਲੈਂਡ ਲਈ ਵੀ ਰਾਹਤ ਦੀ ਖਬਰ ਹੈ, ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਕਮਿਊਨਿਟੀ ਵਿੱਚ ਕੋਈ ਨਵਾਂ ਕੋਵਿਡ -19 ਕੇਸ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, MIQ ਵਿੱਚ ਤਿੰਨ ਕੇਸ ਸਾਹਮਣੇ ਆਏ ਹਨ। ਮੰਤਰਾਲੇ ਨੇ ਕਿਹਾ ਕਿ ਇਹ ਕੇਸ ਫਿਲਪੀਨਜ਼, ਮੈਕਸੀਕੋ ਅਤੇ ਬ੍ਰਿਟੇਨ ਤੋਂ ਆਏ ਹਨ।
ਬੁੱਧਵਾਰ ਨੂੰ ਰੂਸ ਤੋਂ ਆਏ ਦੋ ਵਿਅਕਤੀਆਂ ਵਿੱਚ Historical Infections ਮੰਨਿਆ ਗਿਆ ਸੀ। ਉਹ ਇੱਕੋ ਬੱਬਲ ਵਿੱਚ ਯਾਤਰਾ ਕਰ ਰਹੇ ਸਨ। ਜਦਕਿ ਪਹਿਲਾਂ ਰਿਪੋਰਟ ਕੀਤੇ ਗਏ ਦਸ ਮਾਮਲੇ ਹੁਣ ਠੀਕ ਹੋ ਗਏ ਹਨ ਅਤੇ ਨਿਊਜ਼ੀਲੈਂਡ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਹੁਣ 75 ਹੋ ਗਈ ਹੈ।