ਪੂਰੀ ਦੁਨੀਆ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ। ਅਜੇ ਵੀ ਪੂਰੇ ਵਿਸ਼ਵ ਦੇ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸ ਦੌਰਾਨ ਮਾਹਿਰਾਂ ਨੇ ਤੀਜੀ ਲਹਿਰ ਦੀ ਵੀ ਚਿਤਾਵਨੀ ਦੇ ਦਿੱਤੀ ਹੈ। ਇਸ ਦੌਰਾਨ ਨਿਊਜ਼ੀਲੈਂਡ ਵਿੱਚ ਮੰਗਲਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
ਟੌਰੰਗਾ ਦੇ ਬੰਦਰਗਾਹ ਕਰਮਚਾਰੀਆਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਟੈਸਟ ਦੇ ਨਤੀਜੇ ਜੋ Rio De La Plata ਕੰਟੇਨਰ ਜਹਾਜ਼ ਦੇ ਕੋਵਿਡ -19-ਸਕਾਰਾਤਮਕ ਚਾਲਕ ਦਲ ਦੇ ਮੈਂਬਰਾਂ ਦੇ ਸੰਪਰਕ ਵਿੱਚ ਆਏ ਸਨ ਉਨ੍ਹਾਂ ਦੀ ਵੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਵਿਅਕਤੀ ਦੀ ਦੁਬਾਰਾ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਨਤੀਜਾ “ਅਸਪਸ਼ਟ” ਸੀ ਪਰ ਇਸਨੂੰ ਘੱਟ ਜੋਖਮ ਮੰਨਿਆ ਜਾਂ ਰਿਹਾ ਹੈ। ਬਾਕੀ 109 ਦੇ ਟੈਸਟ ਨੈਗੇਟਿਵ ਆਏ ਹਨ। ਦਰਅਸਲ ਸਿਹਤ ਮੰਤਰਾਲੇ ਨੇ ਸੋਮਵਾਰ ਸਵੇਰੇ ਘੋਸ਼ਣਾ ਕੀਤੀ ਸੀ ਕਿ ਟੌਰੰਗਾ (Tauranga ) ਤੱਟ ਦੇ ਸਮੁੰਦਰ ਦੇ ਕੰਟੇਨਰ ਸਮੁੰਦਰੀ ਜਹਾਜ਼ ਵਿੱਚ ਸਵਾਰ 11 ਕਰਮਚਾਰੀਆਂ ਦੇ ਕੋਵਿਡ -19 ਟੈਸਟ ਦੀ ਰਿਪੋਰਟ ਪੌਜੇਟਿਵ ਆਈ ਹੈ।
Rio De La Plata ਨੇ ਜਹਾਜ਼ ਵਿੱਚ ਜਾਂਚ ਕਰਦਿਆਂ ਪੁਸ਼ਟੀ ਕੀਤੀ ਸੀ ਕਿ 21 ਵਿੱਚੋਂ 11 ਚਾਲਕ ਦਲ ਵਾਇਰਸ ਨਾਲ ਸੰਕ੍ਰਮਿਤ ਹਨ। ਇਸ ਦੌਰਾਨ, ਪ੍ਰਬੰਧਿਤ isolation ਵਿੱਚ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 37 ਹੋ ਗਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਦੇਸ਼ ਵਿੱਚ 2546 ਕੇਸ ਹੋ ਗਏ ਹਨ।