ਰੂਸ ‘ਤੇ ਪਬੰਦੀਆਂ ਦਾ ਦੌਰ ਲਗਾਤਾਰ ਜਾਰੀ ਹੈ। ਕਈ ਦੇਸ਼ਾ ਨੇ ਰੂਸ ਦੇ ਉੱਤੇ ਆਰਥਿਕ ਪਬੰਦੀਆਂ ਵੀ ਲਗਾ ਦਿੱਤੀਆਂ ਹਨ। ਇਸ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਵੀ ਇੱਕ ਵੱਡਾ ਫੈਸਲਾ ਲਿਆ ਹੈ। ਨਿਊਜ਼ੀਲੈਂਡ ਸਰਕਾਰ ਨੇ ਰੂਸ ਤੋਂ ਆਉਂਦੇ ਕਈ ਉਤਪਾਦਾਂ ‘ਤੇ ਰੋਕ ਲਾ ਦਿੱਤੀ ਹੈ। ਸਰਕਾਰ ਨੇ ਟੈਰਿਫ ਵਧਾ ਕੇ ਵੋਡਕਾ ਸਮੇਤ ਰੂਸੀ ਦਰਾਮਦਾਂ ‘ਤੇ “ਪ੍ਰਭਾਵਸ਼ਾਲੀ ਪਾਬੰਦੀ” ਲਗਾਈ ਹੈ ਅਤੇ ਤਕਨਾਲੋਜੀ ਅਤੇ ਮਸ਼ੀਨਰੀ ਦੇ ਨਿਰਯਾਤ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਇਹ ਪਬੰਦੀਆਂ ਰੂਸ ਯੂਕਰੇਨ ‘ਤੇ ਰੂਸ ਦੇ ਵਹਿਸ਼ੀ ਹਮਲੇ ਦੇ ਮੱਦੇਨਜ਼ਰ ਲਗਾਈਆਂ ਗਈਆਂ ਹਨ।
ਇਸ ਤੋਂ ਪਹਿਲਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਨਿਊਜ਼ੀਲੈਂਡ ਸਰਕਾਰ ਨੇ 100 ਤੋਂ ਵੱਧ ਰੂਸੀ ਅਧਿਕਾਰੀਆਂ ‘ਤੇ ਨਿਊਜ਼ੀਲੈਂਡ ਦਾਖਲ ਹੋਣ ‘ਤੇ ਪਬੰਦੀ ਲਗਾਈ ਹੈ।