ਆਕਲੈਂਡ ਰਹਿੰਦੇ ਇੱਕ ਪੰਜਾਬੀ ਨੌਜਵਾਨ ਨਾਲ ਮੰਦਭਾਗਾ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਟੀ ਅਟਾਟੁ ਵਿਖੇ ਰਹਿੰਦੇ ਪਵਨਜੀਤ ਸਿੰਘ ਘਟੋੜਾ 1 ਫਰਵਰੀ ਨੂੰ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਸਨ। ਇੱਕ ਰਿਪੋਰਟ ਮੁਤਾਬਿਕ ਪਵਨਜੀਤ ਉਸ ਦਿਨ ਆਪਣੇ ਪਿਤਾ ਜੀ ਨਾਲ ਘਰ ਦੇ ਨਜਦੀਕ ਸੈਰ ਕਰ ਰਹੇ ਸੀ ਇਸੇ ਵੇਲੇ ਇੱਕ ਤੇਜ ਰਫਤਾਰ ਕਾਰ ਬੇਕਾਬੂ ਹੁੰਦੀ ਹੋਈ ਪਹਿਲਾਂ ਨਜਦੀਕ ਖੜੀ ਇੱਕ ਕਾਰ ਵਿੱਚ ਆ ਵੱਜੀ ਤੇ ਬਾਅਦ ‘ਚ ਕਾਰ ਪਵਨਜੀਤ ਵਿੱਚ ਆ ਵੱਜੀ। ਇੱਕ ਕੰਕਰੀਟ ਪਿੱਲਰ ਤੇ ਕਾਰ ਵਿਚਾਲੇ ਫਸਣ ਕਾਰਨ ਪਵਨਜੀਤ ਦੀ ਲੱਤ ਕਈ ਥਾਂ ਤੋਂ ਟੁੱਟ ਗਈ ਸੀ।
ਪਵਨਜੀਤ ਨੂੰ ਘਟਨਾ ਤੋਂ ਬਾਅਦ ਆਕਲੈਂਡ ਸਿਟੀ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਲੱਤ ਨੂੰ ਪਹਿਲਾਂ ਗੋਢੇ ਤੱਕ ਅਤੇ ਬਾਅਦ ਵਿੱਚ ਵੱਧਦੇ ਇਨਫੈਕਸ਼ਨ ਕਾਰਨ ਲਗਭਗ ਪੂਰੀ ਹੀ ਕੱਟਣਾ ਪਿਆ। ਪਰ ਪਵਨਜੀਤ ਨੇ ਹੌਂਸਲਾ ਨਹੀਂ ਹਾਰਿਆ ਤੇ ਹੁਣ ਵੀ ਖੁਦ ‘ਤੇ ਵਿਸ਼ਵਾਸ਼ ਰੱਖ ਰਹੇ ਹਨ ਕਿ ਉਹ ਇੱਕ ਦਿਨ ਫਿਰ ਤੋਂ ਭੱਜਣਗੇ। ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪਵਨਜੀਤ ਦੀ ਮੱਦਦ ਲਈ ਇੱਕ ਪੇਜ ਬਣਾਇਆ ਗਿਆ ਹੈ, ਜਿਸ ‘ਤੇ ਜਾਕੇ ਤੁਸੀਂ ਵੀ ਮੱਦਦ ਕਰ ਸਕਦੇ ਹੋ।
https://givealittle.co.nz/cause/a-man-with-a-big-heart-that-never-stops-giving-now