[gtranslate]

ਦਿੱਲੀ ਜਾਣ ਤੋਂ ਪਹਿਲਾ ਕੈਪਟਨ ਤੇ ਚੰਨੀ ‘ਤੇ ਵਰ੍ਹੇ CM ਮਾਨ, PM ਮੋਦੀ ਸਾਹਮਣੇ ਚੁੱਕਣਗੇ ਇਹ ਮੁੱਦੇ !

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੌਰੇ ‘ਤੇ ਦਿੱਲੀ ਲਈ ਰਵਾਨਾ ਹੋ ਗਏ ਹਨ। ਦਿੱਲੀ ਵਿੱਚ, ਉਹ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਚੰਡੀਗੜ੍ਹ ਤੋਂ ਰਵਾਨਾ ਹੋਣ ਤੋਂ ਪਹਿਲਾਂ ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਸੀ.ਐਮ. ਹੁੰਦੇ ਸਮੇ ਬੁਲਾਇਆ ਸੀ। ਉਨ੍ਹਾਂ ਨੂੰ ਪੰਜਾਬ ਦੀਆਂ ਲੋੜਾਂ ਬਾਰੇ ਦੱਸਣ ਲਈ ਕਿਹਾ ਸੀ, ਪਰ ਉਹ ਕਦੇ ਨਹੀਂ ਗਏ। ਮੈਂ ਆਪਣਾ ਸਾਰਾ ਹੋਮਵਰਕ ਕਰਕੇ ਜਾ ਰਿਹਾ ਹਾਂ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ 2 ਦਿਨ ਲਈ ਹੋਣੀ ਹੈ। ਮੈਂ ਪੰਜਾਬ ਨਾਲ ਜੁੜੀ ਹਰ ਸਮੱਸਿਆ ਕਮਿਸ਼ਨ ਦੇ ਸਾਹਮਣੇ ਰੱਖਾਂਗਾ। ਇਹ ਪੰਜਾਬ ਦੀ ਬਦਕਿਸਮਤੀ ਸੀ ਕਿ ਕੈਪਟਨ ਤੇ ਚੰਨੀ ਵਾਰ-ਵਾਰ ਬੁਲਾਉਣ ‘ਤੇ ਵੀ ਨਹੀਂ ਗਏ। 3 ਸਾਲਾਂ ਬਾਅਦ ਪੰਜਾਬ ਦਾ ਕੋਈ ਨੁਮਾਇੰਦਾ ਇਸ ਮੀਟਿੰਗ ਵਿੱਚ ਜਾ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਮੀਟਿੰਗ ਵਿੱਚ ਮੈਂ ਪਾਣੀ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਐਮਐਸਪੀ ਦੀ ਕਾਨੂੰਨੀ ਗਾਰੰਟੀ, ਨਹਿਰੀ ਸਿਸਟਮ ਦੀ ਬਹਾਲੀ, ਬੁੱਢੇ ਡਰੇਨ ਦੀ ਸਫ਼ਾਈ, ਉਦਯੋਗਾਂ ਨੂੰ ਚੰਗਾ ਮਾਹੌਲ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਿਹਤ… ਨਾਲ ਜੁੜੇ ਮੁੱਦੇ ਚੁੱਕਾਂਗਾ। ਮਾਨ ਨੇ ਕਿਹਾ ਕਿ ਮੈਂ ਨੀਤੀ ਆਯੋਗ ਦੀ 7ਵੀਂ ਮੀਟਿੰਗ ਲਈ ਪੂਰਾ ਭਾਸ਼ਣ ਭੇਜ ਦਿੱਤਾ ਹੈ। ਪੰਜਾਬ ਦੇ ਭਲੇ ਲਈ ਮੈਨੂੰ ਜੋ ਵੀ ਮੌਕਾ ਮਿਲੇਗਾ, ਮੈਂ ਉਸ ਨੂੰ ਨਹੀਂ ਛੱਡਾਂਗਾ।

Leave a Reply

Your email address will not be published. Required fields are marked *