ਨਿਊਜ਼ੀਲੈਂਡ ਦੇ ਛੋਟੇ ਛੋਟੇ ਜਵਾਕ ਹੁਣ ਆਏ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਆਕਲੈਂਡ ਦੇ ਮੈਨੁਕਾਊ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 9 ਸਾਲ ਦੇ ਬੱਚੇ ਸਮੇਤ 13 ਸਾਲ ਤੱਕ ਦੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨ੍ਹਾਂ ਜਵਾਕਾਂ ਦੇ ਵੱਲੋਂ 1 ਕਾਰ ਚੋਰੀ ਕੀਤੀ ਗਈ ਸੀ। ਕਾਉਂਟੀਜ਼ ਮੈਨੁਕਾਊ ਕੇਂਦਰੀ ਖੇਤਰ ਰੋਕਥਾਮ ਪ੍ਰਬੰਧਕ ਇੰਸਪੈਕਟਰ ਮਾਰਕ ਚਾਈਵਰਸ ਨੇ ਕਿਹਾ ਕਿ ਪੁਲਿਸ ਨੇ ਕਾਰ ‘ਚ ਜਾ ਰਹੇ ਇੰਨ੍ਹਾਂ ਬੱਚਿਆਂ ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ ਸੀ ਪਰ ਉਨ੍ਹਾਂ ਨੇ ਗੱਡੀ ਰੋਕਣ ਦੀ ਬਜਾਏ ਭਜਾ ਲਈ ਸੀ। ਇਸ ਮਗਰੋਂ ਇੰਨ੍ਹਾਂ ਨੇ ਇੱਕ ਹੋਰ ਵਾਹਨ ਨੂੰ ਟੱਕਰ ਵੀ ਮਾਰ ਦਿੱਤੀ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ। ਉੱਥੇ ਹੀ ਪੁਲਿਸ ਨੇ “ਸਾਰੇ ਪੰਜਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਘਟਨਾ ਦੇ ਤੁਰੰਤ ਹਿਰਾਸਤ ਵਿੱਚ ਲੈ ਲਿਆ ਸੀ।”ਨੌਂ ਤੋਂ 13 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਯੁਵਕ ਸਹਾਇਤਾ ਸੇਵਾਵਾਂ ਲਈ ਭੇਜਿਆ ਗਿਆ ਹੈ।
![nine-year-old among five allegedly](https://www.sadeaalaradio.co.nz/wp-content/uploads/2024/03/WhatsApp-Image-2024-03-22-at-12.19.43-PM-950x534.jpeg)