ਪਿਛਲੇ ਮਹੀਨੇ ਨੌਰਥਲੈਂਡ ਵਿੱਚ ਇੱਕ ਔਰਤ ਨੇ ਕਥਿਤ ਤੌਰ ‘ਤੇ ਲਿਮਟ ਤੋਂ ਕਿਤੇ ਵੱਧ 2178 ਮਾਈਕ੍ਰੋਗ੍ਰਾਮ ਅਲਕੋਹਲ ਦੇ ਪੱਧਰ ਨੂੰ ਰਿਕਾਰਡ ਕਰਵਾਇਆ ਸੀ। ਜੋ ਕਿ ਇੱਕ ਉਲੰਘਣਾ ਨੋਟਿਸ ਦੀ ਸੀਮਾ ਤੋਂ ਲਗਭਗ ਨੌ ਗੁਣਾ ਜਿਆਦਾ ਹੈ ਇੰਨ੍ਹਾਂ ਹੀ ਨਹੀਂ ਅਦਾਲਤ ਵਿੱਚ ਮੁਕੱਦਮੇ ਦੀ ਸੀਮਾ ਤੋਂ ਵੀ ਇਹ ਲਿਮਟ ਪੰਜ ਗੁਣਾ ਵੱਧ ਸੀ। 36 ਸਾਲਾ ਆਕਲੈਂਡ ਦੀ ਔਰਤ ਨੂੰ ਵੰਗਾਰੇਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਸੀ ਜਿੱਥੇ ਉਸਦਾ ਲਾਇਸੈਂਸ 28 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸਨੂੰ ਅਗਲੇ ਮਹੀਨੇ ਅਦਾਲਤ ਵਿੱਚ ਪੇਸ਼ ਹੋਣ ਲਈ ਵੀ ਸੰਮਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਲਿਮਟ ਤੋਂ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਹੈ। ਜੇਕਰ ਦੋਸ਼ ਸਾਬਿਤ ਹੁੰਦੇ ਨੇ ਤਾਂ ਔਰਤ ਨੂੰ 3 ਮਹੀਨੇ ਦੀ ਕੈਦ, $4500 ਜੁਰਮਾਨਾ ਤੇ 6 ਮਹੀਨੇ ਲਈ ਲਾਇਸੈਂਸ ਰੱਦ ਹੋ ਸਕਦਾ ਹੈ।
