ਆਕਲੈਂਡ ਪੁਲਿਸ ਨੇ ਬੀਤੀ ਰਾਤ ਇੱਕ ਵੱਡੀ ਕਾਰਵਾਈ ਕਰਦਿਆਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਿਪੋਰਟਾਂ ਅਨੁਸਾਰ ਵੱਖ-ਵੱਖ ਸਮੂਹਾਂ ਵਿੱਚ ਨੌਂ ਲੋਕਾਂ ਨੂੰ ਰਾਤ ਤਾਮਾਕੀ ਮਕੌਰੌ ਵਿੱਚ retail ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਪੰਜ ਦੀ ਉਮਰ 18 ਸਾਲ ਤੋਂ ਘੱਟ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਸਕਾਟ ਆਰਮਸਟ੍ਰੌਂਗ ਨੇ ਇੱਕ ਬਿਆਨ ‘ਚ ਕਿਹਾ ਕਿ ਅੱਜ ਸਵੇਰੇ ਤੜਕੇ ਅਪਰਾਧੀਆਂ ਦੇ ਦੋ ਸਮੂਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਪਹਿਲੀ ਗ੍ਰਿਫਤਾਰੀ Epsom ਵਿੱਚ ਇੱਕ ਵਪਾਰਕ ਸੰਪੱਤੀ ਵਿੱਚ ਸਵੇਰੇ 1 ਵਜੇ ਦੇ ਕਰੀਬ ਇੱਕ ਚੋਰੀ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ, “ਸ਼ਾਮਿਲ ਵਿਅਕਤੀਆਂ ਨੇ ਦਾਖਲੇ ਲਈ ਵਾਹਨ ਦੀ ਵਰਤੋਂ ਕਰਕੇ ਦਰਵਾਜਾ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਇਸ ਦੌਰਾਨ ਵਾਹਨ ਨੂੰ ਘਟਨਾ ਸਥਾਨ ‘ਤੇ ਛੱਡ ਦਿੱਤਾ ਗਿਆ ਸੀ ਅਤੇ ਇਸ ‘ਚ ਸ਼ਾਮਿਲ ਲੋਕ ਦੂਜੇ ਵਾਹਨ ਵਿਚ ਭੱਜ ਗਏ ਸਨ, ਜਿਸ ਨੂੰ ਚੋਰੀ ਕੀਤਾ ਗਿਆ ਮੰਨਿਆ ਜਾ ਰਿਹਾ ਹੈ।” ਲਗਭਗ 1.15am, ਨਿਊਮਾਰਕੇਟ ਵਿੱਚ ਬ੍ਰੌਡਵੇਅ ਉੱਤੇ ਇੱਕ ਵਾਹਨ ਦੀ ਵਰਤੋਂ ਕਰਦੇ ਹੋਏ ਇੱਕ ਹੋਰ ਬਰੇਕ-ਇਨ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਇਸ ਮਗਰੋਂ ਵੇਮਾਊਥ ਰੋਡ, ਮੈਨੁਰੇਵਾ ‘ਤੇ ਪੰਜ ਯਾਤਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਪੁਲਿਸ ਨੂੰ ਇੰਨਾਂ ਕੋਲੋਂ “ਚੋਰੀ ਹੋਈ ਬ੍ਰਾਂਡੇਡ ਜਾਇਦਾਦ ਦੇ ਨਾਲ-ਨਾਲ ਇੱਕ ਹਥਿਆਰ” ਮਿਲਿਆ।
ਇਸ ਦੌਰਾਨ ਉੱਤਰੀ ਕਿਨਾਰੇ ‘ਤੇ ਦੋ ਲੋਕਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੂੰ ਮਿਲਫੋਰਡ ਦੇ ਪਤੇ ‘ਤੇ ਬੁਲਾਇਆ ਗਿਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਨਿਕ ਪੋਲੈਂਡ ਨੇ ਕਿਹਾ ਕਿ ਇਸ ਮਾਮਲੇ ‘ਚ 14-16 ਸਾਲ ਦੀ ਉਮਰ ਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।