ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੀ ਪੰਜਾਬੀ ਗਾਇਕਾ ਅਤੇ ਅਦਾਕਾਰ ਨਿਮਰਤ ਖਹਿਰਾ ਨੇ ਅਦਾਕਾਰ ਅੰਬਰਦੀਪ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਨਿਮਰਤ ਨੇ ਇਹ ਤਸਵੀਰ ਫ਼ਿਲਮ ‘ਜੇ ਜੱਟ ਵਿਗੜ ਗਿਆ’ ਦੇ ਸੈੱਟ ਤੋਂ ਸਾਂਝੀ ਕੀਤੀ ਹੈ, ਜਿਸ ਚ ਅੰਬਦਰੀਪ ਅਤੇ ਨਿਮਰਤ ਖਹਿਰਾ ਟਰੈਕਟਰ ‘ਤੇ ਸਵਾਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ ਨੇ ਕੈਪਸ਼ਨ ‘ਚ ਲਿਖਿਆ, ‘ਜੇ ਜੱਟ ਵਿਗੜ ਗਿਆ ਫ਼ਿਲਮ ਸਮਰਪਿਤ ਹੈ ਮਿੱਟੀ ਦੇ ਪੁੱਤਾਂ ਨੂੰ ਜੋ ਪਿਛਲੇ ਕਈ ਮਹੀਨਿਆਂ ਤੋਂ ਪੱਥਰਾਂ ਨਾਲ ਮੱਥਾ ਲਾਈ ਬੈਠੇ ਹਨ। ਜ਼ਿਕਰਯੋਗ ਹੈ ਕਿ ਕੈਪਸ਼ਨ ਦੇ ਵਿੱਚ ਨਿਮਰਤ ਖਹਿਰਾ ਨੇ ਪਿੱਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਜ਼ਿਕਰ ਕੀਤਾ ਹੈ।
View this post on Instagram
ਇੰਨਾ ਹੀ ਨਹੀਂ ਨਿਮਰਤ ਖਹਿਰਾ ਖੁਦ ਵੀ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੁੰਦੀ ਆ ਰਹੀ ਹੈ। ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਰਿਲੀਜ਼ਿੰਗ ਡੇਟ ਜਲਦ ਹੀ ਅਨਾਊਂਸ ਕੀਤੀ ਜਾਵੇਗੀ। ਨਿਮਰਤ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਇਸ ਫ਼ਿਲਮ ‘ਚ ਅੰਬਰਦੀਪ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਅਦਿਤੀ ਦੇਵ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ ।