ਕੁਲੜ ਪੀਜ਼ਾ ਚਲਾਉਣ ਵਾਲੇ ਜੋੜੇ ਨੂੰ ਚਿਤਾਵਨੀਆਂ ਦੇਣ ਤੋਂ ਬਾਅਦ ਹੁਣ ਬਾਬਾ ਬੁੱਢਾ ਦਲ ਦੇ ਨਿਹੰਗ ਬਾਬਾ ਮਾਨ ਸਿੰਘ ਨੇ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਚਿਤਾਵਨੀ ਦਿੱਤੀ ਹੈ। ਮਾਨ ਸਿੰਘ ਨੇ ਦੋਵਾਂ ‘ਤੇ ਸੋਸ਼ਲ ਮੀਡੀਆ ਰਾਹੀਂ ਅਸ਼ਲੀਲਤਾ ਪਰੋਸਣ ਦਾ ਦੋਸ਼ ਲਾਉਂਦਿਆਂ ਦੋਵਾਂ ਨੂੰ ਚਿਤਾਵਨੀ ਦਿੱਤੀ ਹੈ। ਬਾਬਾ ਮਾਨ ਸਿੰਘ ਨੇ ਵੀਡੀਓ ਜਾਰੀ ਕਰਕੇ ਦੋਵਾਂ ਨੂੰ ਚੇਤਾਵਨੀ ਦਿੱਤੀ ਕਿ ਨੇਹਾ ਕੱਕੜ ਤੇ ਉਸ ਦਾ ਪਤੀ ਲੋਕਾਂ ਸਾਹਮਣੇ ਇਤਰਾਜ਼ਯੋਗ ਹਰਕਤਾਂ ਕਿਉਂ ਕਰਦੇ ਹਨ? ਕੁਝ ਸ਼ਰਮ ਕਰੋ। ਜੇਕਰ ਤੁਸੀਂ ਚੰਗੇ ਗਾਇਕ ਹੋ ਤਾਂ ਚੰਗਾ ਕੰਮ ਵੀ ਕਰੋ। ਅਸ਼ਲੀਲਤਾ ਪਰੋਸਣ ਵਾਲਾ ਕਦੇ ਵੀ ਲੀਡਰ ਨਹੀਂ ਹੋ ਸਕਦਾ। ਮਾਨ ਸਿੰਘ ਨੇ ਕਿਹਾ ਕਿ ਜੋ ਵੀ ਸੋਸ਼ਲ ਮੀਡੀਆ ‘ਤੇ ਗਲਤ ਸਮੱਗਰੀ ਪੋਸਟ ਕਰਦਾ ਹੈ, ਉਹ ਉਨ੍ਹਾਂ ਦੇ ਰਾਡਾਰ ‘ਤੇ ਹੈ। ਨੇਹਾ ਕੱਕੜ ਅਤੇ ਉਸ ਦੇ ਪਤੀ ਨੂੰ ਇੱਕ ਵਾਰ ਪਿਆਰ ਨਾਲ ਸਮਝਾਇਆ ਗਿਆ ਹੈ, ਜੇਕਰ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ।