ਨਿਊਜ਼ੀਲੈਂਡ ਦੇ ਵਿੱਤ ਮੰਤਰੀ ਨਿਕੋਲਾ ਵਿਲਸ ਤੇ ਐਮਪੀ ਰੀਮਾ ਨਾਖਲੇ ਅਤੇ ਕੌਂਸਲਰ ਡੇਨੀਅਲ ਨਿਊਮੈਨ ਦੇ ਨਾਲ ਸ਼ਨੀਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਏ ਹਨ। ਦੱਸ ਦੇਈਏ ਨਿਕੋਲਾ ਵਿਲਸ ਗੁਰੂਘਰ ਵਿਖੇ ਕਰੀਬ 2 ਘੰਟੇ ਮੌਜੂਦ ਰਹੇ ਤੇ ਉਨ੍ਹਾਂ ਗੁਰੂਘਰ ‘ਚ ਦਰਬਾਰ ਹਾਲ, ਲੰਗਰ ਹਾਲ, ਲਾਇਬ੍ਰੇਰੀ ਅਤੇ ਬੱਚਿਆਂ ਦੇ ਸਕੂਲ ਦਾ ਵਿਸਥਾਰ ਦੌਰਾ ਵੀ ਕੀਤਾ ਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਪ੍ਰਧਾਨ ਜੈਵੀਰ ਕੌਰ, ਸਕੂਲ ਮੁਖੀ ਮਨਦੀਪ ਕੌਰ ਮਿਨਹਾਸ ਅਤੇ ਹੋਰ ਸੀਨੀਅਰ ਮੈਂਬਰਾਂ ਵੱਲੋਂ ਮੰਤਰੀ ਅਤੇ ਸੰਸਦ ਮੈਂਬਰਾਂ ਦਾ ਸਵਾਗਤ ਕੀਤਾ ਗਿਆ।
